Jalandhar News: ਜਲੰਧਰ DSP ਦਾ ਲੋਕਾਂ ਨੇ ਚਾੜੀਆ ਕੁਟਾਪਾ, ਸ਼ਰਾਬ ਦੇ ਨਸ਼ੇ ‘ਚ ਕੱਢੇ ਫਾਇਰ

Jalandhar News: ਜਲੰਧਰ DSP ਵੱਲੋਂ ਸ਼ਰਾਬ ਦੇ ਨਸ਼ੇ ‘ਚ ਫਾਇਰਿੰਗ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ ਪਾਰਕਿੰਗ ਨੂੰ ਲੈ ਕੇ ਹੋਇਆ ਹੈ। ਜਦੋ DSP ਪਾਰਕਿੰਗ ਨੇੇੜੇ ਖੜ੍ਹਾ ਹੋ ਕੇ ਸ਼ਰਾਬ ਪੀ ਰਿਹਾ ਸੀ ਤਾਂ ਇਕ ਵਿਅਕਤੀ ਵੱਲੋਂ ਉਸ ਨੂੰ ਪਾਸੇ ਹੱਟਣ ਲਈ ਕਿਹਾ ਜਾਂਦਾਂ ਹੈ।

ਵਿਅਕਤੀ ਵੱਲੋਂ ਟੋਕਣਾ DSP ਨੂੰ ਗਵਾਰਾ ਨਹੀਂ ਗਿਆ ਤੇ ਉਸਨੇ ਸ਼ਰਾਬ ਦੇ ਨਸ਼ੇ ਵਿਚ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। DSP ਨੂੰ ਕਾਬੂ ਕਰਕੇ ਕੁੱਟਮਾਰ ਵੀ ਕੀਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ DSP ਨੂੰ ਹਿਰਾਸਤ ‘ਚ ਲੈ ਲਿਆ ਹੈ। ਇਹ ਅਫਸਰ ਜਲੰਧਰ PAP ਵਿਚ ਤਾਇਨਾਤ ਦੱਸਿਆ ਜਾ ਰਿਹਾ ਹੈ।

See also  CM ਮਾਨ ਅੱਜ ਆਉਣਗੇ ਜਲੰਧਰ, ਲੋਹੜੀ ਦੇ ਪ੍ਰੋਗਰਮ 'ਚ ਕਰਨਗੇ ਸ਼ਿਰਕਤ