ਹਰਿਆਣਾ ਦੇ ਸਾਬਕਾ CM ਭੁਪਿੰਦਰ ਸਿੰਘ ਹੁੱਡਾ ਤੋਂ ED ਦੀ ਪੁੱਛਗਿੱਛ

ਹਰਿਆਣਾ: ਹਰਿਆਣਾ ਦੇ ਸਾਬਕਾ CM ਭੁਪਿੰਦਰ ਸਿੰਘ ਹੁੱਡਾ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀ ਨਜ਼ਰ ਆ ਰਹੀਆ ਹਨ। ਈ.ਡੀ ਨੇ ਬੀਤੇ ਦਿਨ 2004-07 ਦੌਰਾਨ ਮਾਨੇਸਰ ‘ਚ ਜ਼ਮੀਨ ਐਕਵਾਇਰ ‘ਚ ਬੇਨਿਯਮੀਆਂ ਨੂੰ ਲੈ ਕੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਬੰਧੀ ਪੁੱਛਗਿੱਛ ਕੀਤੀ। ਸੂਤਰਾਂ ਮੁਤਾਬਕ ਈ.ਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਪ੍ਰਬੰਧਾਂ ਦੇ ਅਧੀਨ ਹੁੱਡਾ (76) ਦਾ ਬਿਆਨ ਦਰਜ ਕੀਤਾ।

ਹੇਮਾ ਮਾਲਿਨੀ ਦੀ ਰਾਹੁਲ ਗਾਂਧੀ ਨੂੰ ਦੋ ਟੁੱਕ, “ਨੁਕਸਾਨ ਤੁਹਾਡਾ ਹੈ, ਸਾਡਾ ਨਹੀਂ”

ਈ.ਡੀ. ਦੀ ਇਹ ਜਾਂਚ ਸੀਨੀਅਰ ਅਧਿਕਾਰੀਆਂ ਅਤੇ ਨੌਕਰਸ਼ਾਹਾਂ ਦੀ ਮਿਲੀਭਗਤ ਨਾਲ 2004 ਅਤੇ 2007 ਵਿਚਾਲੇ ਹਰਿਆਣਾ ਦੇ ਮਾਨੇਸਰ ‘ਚ ਜ਼ਮੀਨ ਦੇ ਗੈਰ-ਕਾਨੂੰਨੀ ਐਕਵਾਇਰ ਨਾਲ ਸੰਬੰਧਤ ਹੈ। ਜ਼ਮੀਨ ਐਕਵਾਇਰ ਦੇ ਇਸ ਮਾਮਲੇ ‘ਚ ਕਈ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨਾਲ ਲਗਭਗ 1,500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਏਜੰਸੀ ਨੇ ਹਰਿਆਣਾ ਪੁਲਸ ਦੀ ਇਕ ਐੱਫ.ਆਈ.ਆਰ. ਦੇ ਆਧਾਰ ‘ਤੇ ਸਤੰਬਰ 2016 ‘ਚ ਜ਼ਮੀਨ ਘਪਲੇ ‘ਚ ਪੀ.ਐੱਮ.ਐੱਲ.ਏ. ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੀ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ।

See also  ਦਿਵਿਆਂਗਜਨਾਂ ਦੇ ਬੈਕਲਾਗ ਦੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ: ਡਾ.ਬਲਜੀਤ ਕੌਰ