ਨਹਿਰ ਨੇੜਿਉਂ ਮਿਲੀ ਪੰਜਾਬ ਪੁਲਿਸ ਦੇ DSP ਦੀ ਲਾਸ਼, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਜਲੰਧਰ: ਜਲੰਧਰ ਵਿਚ ਨਵੇਂ ਸਾਲ ਦੇ ਪਹਿਲੇ ਦਿਨ ਹੀ ਡੀਐਸਪੀ ਦੀ ਲਾਸ਼ ਮਿਲਣ ਤੇ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ। ਇਹ ਲਾਸ਼ ਬਸਤੀ ਬਾਵਾ ਖੇਲ ਨਹਿਰ ਨੇੜਿਉਂ ਬਰਾਮਦ ਹੋਈ ਹੈ। ਜਦੋਂ ਰਾਹਗੀਰਾਂ ਵੱਲੋਂ ਇਸ ਦੀ ਸੂਚਨਾਂ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਤੇ ਲਾਸ਼ ਦੀ ਜਾਂਚ ਕੀਤੀ ਗਈ। ਲਾਸ਼ ਦੇ ਨੇੜੇ ਹੀ ਇਕ ਪਰਸ ਮਿਲਿਆ ਜਿਸ ਤੋਂ ਇਹ ਪਛਾਣ ਹੋਈ ਕਿ ਇਹ ਲਾਸ਼ ਸੰਗਰੂਰ ਦੇ ਪਿੰਡ ਲੱਧਾ ਕੋਠੀ ਦਾ ਰਹਿਣ ਵਾਲੇ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਹੈ ਜੋ ਇਸ ਸਮੇਂ ਪੀਏਪੀ ਸਿਖਲਾਈ ਕੇਂਦਰ ਵਿਚ ਤਾਇਨਾਤ ਸੀ।

ਸ਼੍ਰੋਮਣੀ ਕਮੇਟੀ ਨੇ ਭਾਈ ਰਾਜੋਆਣਾ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮਾਂ ਵਧਾਉਣ ਦੀ ਕੀਤੀ ਅਪੀਲ

ਮਾਮਲੇ ਦੀ ਜਾਣਕਾਰੀ ਮ੍ਰਿਤਕ ਦੇ ਪ੍ਰਵਾਰ ਵਾਲਿਆਂ ਨੂੰ ਦੇ ਦਿਤੀ ਗਈ ਹੈ। ਮੌਕੇ ਤੋਂ ਮਿਲੇ ਪਰਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿਤਾ ਗਿਆ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਹੋ ਸਕਦਾ। ਪਿੱਛੋ ਕਿਸੇ ਤੇਜ਼ ਰਫਤਾਰ ਨਾਲ ਆ ਰਹੀ ਗੱਡੀ ਨੇ ਪਿੱਛੋ ਟੱਕਰ ਮਾਰ ਦਿੱਤੀ ਤੇ ਡੀਐਸਪੀ ਦਾ ਸਿਰ ਕਿਸੇ ਤੇਜ਼ਧਾਰ ਨਾਲ ਟੱਕਰਾਇਆ ਤੇ ਉਸਦੀ ਮੌਕੇ ਤੇ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮੌਕੇ ਤੋਂ ਮਿਲੇ ਪਰਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿਤਾ ਗਿਆ ਹੈ ਤੇ ਨੇੜਲੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

See also  ਡਾ. ਰਾਜ ਕੁਮਾਰ ਨੇ ਕੀਤਾ ਹਲਕੇ ਦਾ ਦੌਰਾ