Cancer Treatment:: ਬ੍ਰਿਟੇਨ ਦੀ ਸਰਕਾਰੀ ਨੈਸ਼ਨਲ ਹੈਲਥ ਸਰਵਿਸ (NHS) ਇੰਗਲੈਂਡ ਵਿੱਚ ਸੈਂਕੜੇ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਲਈ ਟੀਕੇ ਦੀ ਪੇਸ਼ਕਸ਼ ਕਰਨ ਵਾਲੀ ਦੁਨੀਆ ਦੀ ਪਹਿਲੀ ਏਜੰਸੀ ਹੋਵੇਗੀ। ਇਸ ਨਾਲ ਕੈਂਸਰ ਦੇ ਇਲਾਜ ਲਈ ਲੱਗਣ ਵਾਲੇ ਸਮੇਂ ਨੂੰ ਤਿੰਨ-ਚੌਥਾਈ ਤੱਕ ਘਟਾਇਆ ਜਾ ਸਕਦਾ ਹੈ। ਦਵਾਈਆਂ ਅਤੇ ਸਿਹਤ ਸੰਭਾਲ ਉਤਪਾਦਾਂ ਦੀ ਰੈਗੂਲੇਟਰੀ ਏਜੰਸੀ (MHRA) ਤੋਂ ਮਨਜ਼ੂਰੀ ਤੋਂ ਬਾਅਦ ਐਨ.ਐੱਚ.ਐੱਸ ਇੰਗਲੈਂਡ ਨੇ ਮੰਗਲਵਾਰ ਨੂੰ ਕਿਹਾ ਕਿ ਇਮਯੂਨੋਥੈਰੇਪੀ, ਐਟਜ਼ੋਲਿਜ਼ੁਮਬ ਨਾਲ ਇਲਾਜ ਕੀਤੇ ਜਾ ਰਹੇ ਸੈਂਕੜੇ ਮਰੀਜ਼ਾਂ ਨੂੰ “ਚਮੜੀ ਦੇ ਹੇਠਾਂ” ਟੀਕਾ ਲਗਾਇਆ ਜਾਵੇਗਾ।
ਯਾਰੀਆਂ-2 ਫਿਲਮ ਤੇ ਪਰਚਾ ਦਰਜ ਹੋਣ ਤੋਂ ਬਾਅਦ,SGPC ਦਾ ਵੱਡਾ ਐਕਸ਼ਨ,ਸਿੱਖਾਂ ਨਾਲ ਹੀ ਹਰ ਵਾਰੀ ਕਿਉਂ ਧੱਕਾ ?
ਇਸ ਨਾਲ ਕੈਂਸਰ ਟੀਮਾਂ ਨੂੰ ਇਲਾਜ ਲਈ ਵਧੇਰੇ ਸਮਾਂ ਮਿਲੇਗਾ। ਵੈਸਟ ਸਫੋਲਕ NHS ਫਾਊਂਡੇਸ਼ਨ ਟਰੱਸਟ ਦੇ ਸਲਾਹਕਾਰ ਔਨਕੋਲੋਜਿਸਟ, ਡਾਕਟਰ ਅਲੈਗਜ਼ੈਂਡਰ ਮਾਰਟਿਨ ਨੇ ਕਿਹਾ ਕਿ ‘ਇਸ ਮਨਜ਼ੂਰੀ ਨਾਲ ਨਾ ਸਿਰਫ਼ ਸਾਨੂੰ ਆਪਣੇ ਮਰੀਜ਼ਾਂ ਦੀ ਦੇਖਭਾਲ ਜਾਰੀ ਰੱਖਣ ਵਿੱਚ ਮਦਦ ਮਿਲੇਗੀ ਸਗੋਂ ਇਹ ਸਾਡੀਆਂ ਟੀਮਾਂ ਨੂੰ ਦਿਨ ਭਰ ਹੋਰ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਵੀ ਮਦਦ ਮਿਲੇਗੀ। NHS ਇੰਗਲੈਂਡ (ਨੈਸ਼ਨਲ ਹੈਲਥ ਸਿਸਟਮ ਇੰਗਲੈਂਡ) ਨੇ ਦੱਸਿਆ ਕਿ Atezolizumab, ਜਿਸਨੂੰ Tecentriq ਵੀ ਕਿਹਾ ਜਾਂਦਾ ਹੈ, ਆਮ ਤੌਰ ‘ਤੇ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਨਾੜੀਆਂ ਵਿੱਚ ਡ੍ਰਿੱਪ ਰਾਹੀਂ ਦਿੱਤਾ ਜਾਂਦਾ ਹੈ।