ਸੀਮਾ ਸੁਰੱਖਿਆ ਬਲ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਸਾਂਝੀ ਗਸ਼ਤ ਦੌਰਾਨ ਸਰਹੱਦੀ ਪਿੰਡ ਸਾਹੋਵਾਲ ਤੋਂ ਇਕ ਬੈਗ ਬਰਾਮਦ ਕੀਤਾ ਹੈ। ਸੂਚਨਾ ਮੁਤਾਬਕ ਇਹ ਬੈਗ ਪਾਕਿਸਤਾਨ ਤੋਂ ਦੋ ਗੁਬਾਰਿਆਂ ਨਾਲ ਬੰਨ੍ਹ ਕੇ ਭੇਜਿਆ ਗਿਆ ਸੀ। BSF ਨੇ ਬੈਗ ਨਾਲ ਬੰਨ੍ਹੀਆਂ ਦੋ ਲਾਲ ਪੱਟੀਆਂ, ਦੋ LED ਇੰਡੀਕੇਟਰ ਅਤੇ ਇੱਕ ਲੋਹੇ ਦੀ ਅੰਗੂਠੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਬੈਗ ਵਿੱਚੋਂ ਤਿੰਨ ਕਿਲੋ 290 ਗ੍ਰਾਮ ਹੈਰੋਇਨ ਵੀ ਮਿਲੀ ਹੈ। ਬੁਲਾਰੇ ਅਨੁਸਾਰ ਬੈਗ ਨੂੰ ਖੋਲ੍ਹ ਕੇ ਚੈੱਕ ਕਰਨ ‘ਤੇ ਉਸ ‘ਚੋਂ ਤਿੰਨ ਪੈਕੇਟ ਮਿਲੇ ਹਨ। ਇੱਕ ਪੈਕੇਟ ਉੱਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ ਜਦੋਂ ਕਿ ਦੋ ਪੈਕੇਟ ਸਫੇਦ ਰੰਗ ਦੇ ਪੋਲੀਥੀਨ ਵਿੱਚ ਸਨ। ਪੈਕਟ ਖੋਲ੍ਹਣ ‘ਤੇ ਇਸ ਵਿੱਚੋਂ ਤਿੰਨ ਕਿਲੋ 290 ਗ੍ਰਾਮ ਹੈਰੋਇਨ ਬਰਾਮਦ ਹੋਈ। NCB ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। BSF ਦੇ ਇੱਕ ਬੁਲਾਰੇ ਅਨੁਸਾਰ ਐਤਵਾਰ ਦੁਪਹਿਰ ਨੂੰ ਭਾਰਤ-ਪਾਕਿ ਸਰਹੱਦ ‘ਤੇ NCB ਨਾਲ ਸਾਂਝੇ ਤੌਰ ‘ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਜਵਾਨਾਂ ਨੇ ਭਾਰਤੀ ਸਰਹੱਦ ਦੇ ਸਰਹੱਦੀ ਪਿੰਡ ਸਾਹੋਵਾਲ ਨੇੜੇ ਦੋ ਗੁਬਾਰਿਆਂ ਵਾਲਾ ਹਰੇ ਰੰਗ ਦਾ ਬੈਗ ਦੇਖਿਆ। ਇਸ ਬੈਗ ਦੇ ਨਾਲ ਦੋ ਚਮਕਦਾਰ ਲਾਲ ਪੱਟੀਆਂ, ਦੋ LED ਇੰਡੀਕੇਟਰ ਅਤੇ ਇੱਕ ਲੋਹੇ ਦੀ ਰਿੰਗ ਜੁੜੀ ਹੋਈ ਸੀ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਬੈਗ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
post by parmvir singh