BIG NEWS: AIG ਮਲਵਿੰਦਰ ਸਿੰਘ ਸਿੱਧੂ ਇਕ ਦਿਨ ਲਈ ਪੁਲਿਸ ਰਿਮਾਂਡ ‘ਤੇ, ਅਦਾਲਤ ਨੇ ਸੁਣਾਇਆ ਫ਼ੈਸਲਾਂ

ਚੰਡੀਗੜ੍ਹ: AIG ਮਲਵਿੰਦਰ ਸਿੰਘ ਸਿੱਧੂ ਨੂੰ ਬੀਤੇ ਦਿਨ ਮੋਹਾਲੀ 8 ਫੇਸ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ AIG ਮਲਵਿੰਦਰ ਸਿੰਘ ਸਿੱਧੂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਥੇ ਉਨ੍ਹਾਂ ਨੂੰ ਇਕ ਦਿਨ ਲਈ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। AIG ਮਲਵਿੰਦਰ ਸਿੰਘ ਸਿੱਧੂ ਨੂੰ ਬੀਤੀ ਦਿਨੀ ਵਿਜੀਲੈਂਸ ਦਫ਼ਤਰ ਮੋਹਾਲੀ ਵਿਚ ਪੁੱਛਗਿੱਛ ਲਈ ਬੁੱਲਾਇਆ ਗਿਆ ਸੀ।

BIG NEWS: AIG ਮਲਵਿੰਦਰ ਸਿੰਘ ਸਿੱਧੂ ਨੂੰ ਮੋਹਾਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪੁੱਛਗਿੱਛ ਦੌਰਾਨ AIG ਮਲਵਿੰਦਰ ਸਿੰਘ ਸਿੱਧੂ ਦੀ ਵਿਜੀਲੈਂਸ ਅਫ਼ਸਰਾਂ ਨਾਲ ਗਾਲੀ ਗਲੋਚ ਹੋ ਗਈ ਸੀ। ਜਿਸ ਤੋਂ ਬਾਅਦ ਉਥੇ ਪੁਲਿਸ ਨੂੰ ਸੱਦਿਆ ਗਿਆ ਸੀ। ਪੁਲਿਸ ਨੇ ਕੱਲ੍ਹ ਸ਼ਾਮ AIG ਮਲਵਿੰਦਰ ਸਿੰਘ ਸਿੱਧੂ ਖਿਲਾਫ FIR ਦਰਜ ਕਰ ਲਈ ਸੀ। ਤੁਹਾਨੂੰ ਦੱਸ ਦਈਏ ਕਿ AIG ਮਲਵਿੰਦਰ ਸਿੰਘ ਸਿੱਧੂ ਇਸ ਸਮੇਂ HUMAN RIGHTS ਦੇ ਅਹੁਦੇ ਤੇ ਤੈਨਾਤ ਹਨ।

See also  ਰਾਹੁਲ ਗਾਂਧੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤੱਕ