Last Updated:Apr 06, 2026 10:43 AM ISTਜੈਤੋ ਦੀ ਧਰਤੀ ‘ਤੇ ਮਾਨ ਨੇ ਨਾ ਸਿਰਫ਼ ਵਿਕਾਸ ਦੇ ਵੱਡੇ ਐਲਾਨ ਕੀਤੇ, ਸਗੋਂ ਵਿਰੋਧੀਆਂ ‘ਤੇ ਵੀ ਤਿੱਖੇ ਵਾਰ ਕੀਤੇ। ਪਰ ਸਭ ਤੋਂ ਵੱਡੀ ਚਰਚਾ ਬਣੀ ਉਸ ਕਾਨੂੰਨ ਦੀ, ਜਿਸਦਾ ਐਲਾਨ 13 ਅਪ੍ਰੈਲ ਲਈ ਕੀਤਾ ਗਿਆ…28 ਕਰੋੜ ਦੇ ਪ੍ਰੋਜੈਕਟਾਂ ਨਾਲ CM ਮਾਨ ਦੇ ਵੱਡੇ ਐਲਾਨ…ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਰੀਦਕੋਟ ਦੇ ਜੈਤੋ ‘ਚ ਵੱਡੇ ਵਿਕਾਸੀ ਦਾਅਵਿਆਂ ਅਤੇ ਸਿਆਸੀ ਹਮਲਿਆਂ ਨਾਲ ਭਰਪੂਰ ਸਮਾਗਮ ਦੌਰਾਨ 28.68 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਮਿਊਨਿਟੀ ਹੈਲਥ ਸੈਂਟਰ ਨੂੰ 30 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਅਪਗ੍ਰੇਡ ਕਰਨ ਸਮੇਤ ਪੀਣ ਵਾਲੇ ਸਾਫ਼ ਪਾਣੀ ਅਤੇ ਖੇਡਾਂ ਦੇ ਢਾਂਚੇ ਵਿੱਚ ਵੱਡੇ ਨਿਵੇਸ਼ ਦੀ ਘੋਸ਼ਣਾ ਕੀਤੀ।ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ 2022 ਵਿੱਚ ਮਿਲੇ ਜਨਮੰਡੇਟ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨਾਲ ਜੋੜਦਿਆਂ ਕਿਹਾ ਕਿ ਹੁਣ ਉਹ ਸੁਪਨੇ ਹਕੀਕਤ ਬਣ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਸਿਹਤ, ਸਿੱਖਿਆ, ਮੁਫ਼ਤ ਬਿਜਲੀ ਅਤੇ ਵਿੱਤੀ ਸਹਾਇਤਾ ਵਰਗੀਆਂ ਸਕੀਮਾਂ ਰਾਹੀਂ ਲੋਕਾਂ ਦੀ ਜ਼ਿੰਦਗੀ ਬਦਲ ਰਹੀ ਹੈ, ਜਦਕਿ ਰਵਾਇਤੀ ਪਾਰਟੀਆਂ ਸਿਰਫ਼ ਵਾਅਦਿਆਂ ਤੱਕ ਹੀ ਸੀਮਿਤ ਰਹੀਆਂ।ਸਮਾਗਮ ਦੌਰਾਨ ਮਾਨ ਨੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਨੂੰ ਭਾਈ-ਭਤੀਜਾਵਾਦ ਅਤੇ ਅਪਰਾਧਿਕ ਤੱਤਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਨਿਸ਼ਾਨੇ ‘ਤੇ ਲਿਆਂਦਾ ਅਤੇ ਵਧ ਰਹੀ ਮਹਿੰਗਾਈ ਤੇ ਮੁਸ਼ਕਲਾਂ ਲਈ ਜਵਾਬਦੇਹ ਕਿਹਾ।ਸਭ ਤੋਂ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ 13 ਅਪ੍ਰੈਲ ਨੂੰ ਵਿਸਾਖੀ ਮੌਕੇ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇਗਾ, ਜਿਸ ਵਿੱਚ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ। ਇਸ ਕਾਨੂੰਨ ਤਹਿਤ ਘੱਟੋ-ਘੱਟ 10 ਸਾਲ ਦੀ ਸਜ਼ਾ ਤੋਂ ਲੈ ਕੇ ਉਮਰ ਕੈਦ ਤੱਕ ਦੀ ਵਿਵਸਥਾ ਹੋਵੇਗੀ ਅਤੇ ਇੱਕ ਸਾਲ ਤੱਕ ਜ਼ਮਾਨਤ ਨਾ ਹੋਣ ਦੀ ਵੀ ਗੱਲ ਕੀਤੀ ਗਈ।ਮਾਨ ਨੇ ਅਕਾਲੀ ਦਲ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਈ ਹਰ ਵੋਟ ਬੇਅਦਬੀ ਦੇ ਹੱਕ ਵਿੱਚ ਫਤਵਾ ਹੋਵੇਗੀ। ਉਨ੍ਹਾਂ ਬਹਿਬਲ ਕਲਾਂ ਅਤੇ ਬਰਗਾੜੀ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀ ਆਗੂਆਂ ਨੂੰ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ “ਪਰਿਵਾਰ ਬਚਾਓ ਯਾਤਰਾ” ਕਰਾਰ ਦਿੱਤਾ।ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਅੰਦਰੂਨੀ ਖਿੱਚੋਤਾਣ ਕਾਰਨ ਟੁੱਟ ਚੁੱਕੀ ਹੈ ਅਤੇ ਹਰ ਆਗੂ ਮੁੱਖ ਮੰਤਰੀ ਬਣਨ ਦੀ ਦੌੜ ‘ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਲੋਕਾਂ ਕੋਲ ਤਿੰਨ ਚੋਣਾਂ ਹੋਣਗੀਆਂ—ਕਾਂਗਰਸ, ਅਕਾਲੀ ਅਤੇ ‘ਆਪ’, ਜਿਸ ਵਿੱਚੋਂ ‘ਆਪ’ ਹੀ ਵਿਕਾਸ ਦਾ ਅਸਲ ਵਿਕਲਪ ਹੈ।ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ, 65 ਹਜ਼ਾਰ ਤੋਂ ਵੱਧ ਨੌਕਰੀਆਂ ਅਤੇ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਨਹਿਰੀ ਪਾਣੀ ਦੀ ਵਰਤੋਂ ਵਿੱਚ ਵਾਧਾ ਅਤੇ ਸਿੱਖਿਆ ਤੇ ਸਿਹਤ ਖੇਤਰ ਵਿੱਚ ਸੁਧਾਰ ਵੀ ਉਨ੍ਹਾਂ ਨੇ ਆਪਣੀਆਂ ਵੱਡੀਆਂ ਪ੍ਰਾਪਤੀਆਂ ਵਜੋਂ ਗਿਣਾਏ।ਸਮਾਗਮ ਦੇ ਅੰਤ ‘ਚ ਮਾਨ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਿਰਫ਼ ਰਾਜਨੀਤਿਕ ਰੈਲੀ ਨਹੀਂ, ਸਗੋਂ ਲੋਕਾਂ ਨਾਲ ਜੋੜ ਬਣਾਉਣ ਦਾ ਮੰਚ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਦਾ ਹਰ ਫੈਸਲਾ ਲੋਕ ਭਲਾਈ ਲਈ ਹੀ ਲਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ “ਰੰਗਲਾ ਪੰਜਾਬ” ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।Location :Bathinda,PunjabFirst Published :Apr 06, 2026 10:43 AM ISTRead More
Home Development bhagwant mann jaito rally development projects beadbi law announcement punjab politics hs...
- Advertisement -
Recent Posts
Most Popular
bhagwant mann jaito rally development projects beadbi law announcement punjab politics hs | ਬਠਿੰਡਾ...
Last Updated:Apr 06, 2026 10:43 AM ISTਜੈਤੋ ਦੀ ਧਰਤੀ ‘ਤੇ ਮਾਨ ਨੇ ਨਾ ਸਿਰਫ਼ ਵਿਕਾਸ ਦੇ ਵੱਡੇ ਐਲਾਨ ਕੀਤੇ, ਸਗੋਂ ਵਿਰੋਧੀਆਂ ‘ਤੇ ਵੀ ਤਿੱਖੇ...
ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਭਾਜਪਾ ਦਾ 2027 ਲਈ ਕੀ ਹੈ ਪਲਾਨ,...
Last Updated:Apr 06, 2026 4:06 PM ISTਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਭਾਜਪਾ ਦਾ 2027 ਲਈ ਕੀ ਪਲਾਨ ਹੈ। ਇਸ ਦੇ ਨਾਲ ਹੀ...
ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਜੋਗੀਆਂ ਮੁਹੱਲਾ ਵਿਖੇ ਸੜਕਾਂ ਦੇ ਨਿਰਮਾਣ ਦੇ ਕੰਮ...
ਬਟਾਲਾ, 6 ਅਪ੍ਰੈਲ ( ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਹਲਕੇ ਅੰਦਰ ਜਿਥੇ ਸਰਬਪੱਖੀ...
ਮਹਿਮ ਵਿੱਚ ਮੁੱਖ ਮੰਤਰੀ ਨੇ 202.77 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ...
ਚੰਡੀਗੜ੍ਹ, 5 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਮਹਿਮ (ਰੋਹਤਕ) ਵਿੱਚ ਆਯੋਜਿਤ ਧੰਨਵਾਦ ਅਤੇ ਵਿਕਾਸ ਰੈਲੀ ਵਿੱਚ 202.77 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ...
ਚੰਡੀਗੜ੍ਹ ਦੇ ਸਕੂਲਾਂ ਵਿੱਚ ਬੰਬ ਦੀ ਧਮਕੀ ਨਾਲ ਦਹਿਸ਼ਤ, ਬੱਚਿਆਂ ਨੂੰ ਤੁਰੰਤ ਕੱਢਿਆ ਗਿਆ...
Last Updated:Apr 06, 2026 10:34 AM ISTਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ, ਅਤੇ ਪੂਰੇ ਖੇਤਰ ਨੂੰ ਘੇਰ ਕੇ ਤਲਾਸ਼ੀ ਮੁਹਿੰਮ...















