Last Updated:May 05, 2026 8:30 AM ISTਮੁਲਾਕਾਤ ਦੁਪਹਿਰ 12 ਵਜੇ ਹੋਵੇਗੀ। ਇਸ ਦੌਰਾਨ ਉਹ ਪਾਰਟੀ ਛੱਡ ਕੇ ਗਏ ਸੰਸਦ ਮੈਂਬਰਾਂ ਦੇ ਖ਼ਿਲਾਫ਼ ਰਾਈਟ ਟੂ ਰੀਕਾਲ ਦੀ ਮੰਗ ਉਠਾਉਣਗੇ।News18ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਛੇ ਰਾਜ ਸਭਾ ਸੰਸਦ ਮੈਂਬਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਬਣੇ ਹਾਲਾਤਾਂ ਦੇ ਵਿਚਕਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਹ ਵਿਧਾਇਕਾਂ ਨਾਲ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਮੁਲਾਕਾਤ ਦੁਪਹਿਰ 12 ਵਜੇ ਹੋਵੇਗੀ। ਇਸ ਦੌਰਾਨ ਉਹ ਪਾਰਟੀ ਛੱਡ ਕੇ ਗਏ ਸੰਸਦ ਮੈਂਬਰਾਂ ਦੇ ਖ਼ਿਲਾਫ਼ ਰਾਈਟ ਟੂ ਰੀਕਾਲ ਦੀ ਮੰਗ ਉਠਾਉਣਗੇ।ਦੂਜੇ ਪਾਸੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਦੌਰੇ ‘ਤੇ ਤੰਜ਼ ਕਸਿਆ। ਉਨ੍ਹਾਂ ਕਿਹਾ ਕਿ ਸੁਣਿਆ ਹੈ ਸੀਐਮ ਵੋਲਵੋ ਬੱਸਾਂ ਵਿਚ ਦਿੱਲੀ ਜਾ ਰਹੇ ਹਨ। ਸੀਐਮ ਨੂੰ ਧਿਆਨ ਰੱਖਣਾ ਹੋਵੇਗਾ ਕਿ ਕਿਤੇ ਵਿਧਾਇਕਾਂ ਦੀਆਂ ਬੱਸਾਂ ਭਾਜਪਾ ਦਫ਼ਤਰ ਵੱਲ ਨਾ ਮੁੜ ਜਾਣ।ਤਿੰਨ ਬੱਸਾਂ ਵਿੱਚ ਵਿਧਾਇਕ ਰਵਾਨਾਮੁੱਖ ਮੰਤਰੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਯੋਜਨਾ ਪਹਿਲਾਂ ਤੋਂ ਹੀ ਤੈਅ ਸੀ। ਜਦੋਂ ਰਾਸ਼ਟਰਪਤੀ ਹਿਮਾਚਲ ਦੌਰੇ ‘ਤੇ ਗਏ ਸਨ, ਉਸ ਵੇਲੇ ਮੁੱਖ ਮੰਤਰੀ ਨੇ ਮਿਲਣ ਲਈ ਸਮਾਂ ਮੰਗਿਆ ਸੀ। ਪਰ ਉਨ੍ਹਾਂ ਤੋਂ ਪਹਿਲਾਂ ਪਾਰਟੀ ਛੱਡਣ ਵਾਲੇ ਰਾਘਵ ਚੱਢਾ ਰਾਸ਼ਟਰਪਤੀ ਨਾਲ ਮਿਲਣਗੇ। ਉਨ੍ਹਾਂ ਨੂੰ ਸਵੇਰੇ 10:40 ਵਜੇ ਦਾ ਸਮਾਂ ਮਿਲਿਆ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 12 ਵਜੇ ਮਿਲਣਗੇ। ਇਸ ਮੁਲਾਕਾਤ ਲਈ ਸਾਰੇ ਵਿਧਾਇਕ ਤਿੰਨ ਬੱਸਾਂ ਵਿੱਚ ਰਵਾਨਾ ਹੋਏ ਹਨ।ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਉਨ੍ਹਾਂ ਦੇ ਅੱਗੇ ਚੱਲੇਗਾ ਅਤੇ ਸੁਰੱਖਿਆ ਦਾ ਕੜਾ ਪ੍ਰਬੰਧ ਕੀਤਾ ਗਿਆ ਹੈ।ਕਿਵੇਂ ਹੋਵੇਗੀ ਇਹ ਮੁਲਾਕਾਤਜਾਣਕਾਰੀ ਮੁਤਾਬਕ ਅੱਜ ਦਿੱਲੀ ਪਹੁੰਚਣ ਵਾਲੇ ਵਿਧਾਇਕ ਕਪੂਰਥਲਾ ਹਾਊਸ ਜਾਣਗੇ, ਜਿੱਥੇ ਉਹ ਰੁਕਣਗੇ ਅਤੇ ਉਨ੍ਹਾਂ ਲਈ ਲੰਚ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਤੋਂ ਬਾਅਦ ਉਹ ਵਿਧਾਇਕਾਂ ਨਾਲ ਵੀ ਮੀਟਿੰਗ ਕਰਨਗੇ। ਇਸ ਤੋਂ ਬਾਅਦ ਅਗਲੀ ਰਾਜਨੀਤਿਕ ਰਣਨੀਤੀ ਅਤੇ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।Read More
Rozana Times















