Last Updated:Apr 30, 2026 5:40 PM ISTਜਿੰਨੀ ਖੁਸ਼ੀ ਕੁੜੀ ਨੂੰ ਪੇਕੇ ਆ ਕੇ ਹੁੰਦੀ, ਓਨੀ ਖੁਸ਼ੀ ਆਪਣੇ ਪਿੰਡ ਆ ਕੇ ਮਿਲਦੀ ਹੈ : CM ਮਾਨ ਚੰਡੀਗੜ੍ਹ- ਅੱਜ ਆਪਣੀ ਜਨਮਭੂਮੀ ਪਿੰਡ ਸਤੌਜ ਦੀ ਸੱਥ ‘ਚ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਪਿੰਡ ਦੇ ਬਜ਼ੁਰਗਾਂ ਤੇ ਮਾਵਾਂ-ਭੈਣਾਂ ਤੋਂ ਖ਼ੂਬ ਅਸੀਸਾਂ ਮਿਲੀਆਂ ਤੇ ਪੁਰਾਣੇ ਸਾਥੀਆਂ ਨਾਲ ਬੈਠਕੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਨਾਲ ਹੀ ਪਿੰਡ ਵਾਸੀਆਂ ਨੂੰ ਪਿੰਡ ‘ਚ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ।ਸਾਡੇ ਅੰਨਦਾਤਾ ਕਿਸਾਨਾਂ ਲਈ ਬਿਜਲੀ ਅਤੇ ਪਾਣੀ ਸਭ ਤੋਂ ਅਹਿਮ ਹਨ, ਜਿਨ੍ਹਾਂ ਦੀ ਨਿਰੰਤਰ ਸਪਲਾਈ ਸਮੇਂ ਸਿਰ ਯਕੀਨੀ ਬਣਾਈ ਰੱਖੀ ਜਾਵੇਗੀ ਤਾਂ ਜੋ ਖੇਤੀਬਾੜੀ ਵਿੱਚ ਕੋਈ ਰੁਕਾਵਟ ਨਾ ਆਵੇ। ਪਿੰਡਾਂ ਵਿੱਚ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਸਾਡੇ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਹੋਵੇ ਅਤੇ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਅੰਤਰਰਾਸ਼ਟਰੀ ਪੱਧਰ ‘ਤੇ ਪਿੰਡ ਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ। ਪੰਜਾਬ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।Location :Chandigarh,Chandigarh,ChandigarhRead More
Rozana Times















