ਪੱਛਮੀ ਬੰਗਾਲ ਦੀ MP ਸ਼ਾਇਨੀ ਗੋਸ਼ ਨੂੰ ਸਿੰਘ ਸਾਹਿਬ ਨੇ ਲਿਖਿਆ ਗਿਆ ਪੱਤਰ | ਪੰਜਾਬ ਖ਼ਬਰਾਂ

0
5
ਪੱਛਮੀ ਬੰਗਾਲ ਦੀ MP ਸ਼ਾਇਨੀ ਗੋਸ਼ ਨੂੰ ਸਿੰਘ ਸਾਹਿਬ ਨੇ ਲਿਖਿਆ ਗਿਆ ਪੱਤਰ | ਪੰਜਾਬ ਖ਼ਬਰਾਂ



Last Updated:Apr 27, 2026 9:01 PM ISTਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ ਗੁਰਬਾਣੀ ਦਾ ਜਾਪ ਕਰਨਾ ਜਾਂ ਉਸ ਪ੍ਰਤੀ ਸ਼ਰਧਾ ਰੱਖਣਾ ਸ਼ਲਾਘਾਯੋਗ ਹੈ, ਪਰ ਗੁਰਬਾਣੀ ਪੜ੍ਹਨ ਜਾਂ ਜਾਪ ਕਰਨ ਸਮੇਂ ਨਿਰਧਾਰਿਤ ਸਿੱਖ ਮਰਯਾਦਾ ਦਾ ਪਾਲਣ ਕਰਨਾ ਲਾਜ਼ਮੀ ਹੈ।News18ਤਲਵੰਡੀ ਸਾਬੋ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ (TMC) ਦੀ ਸੰਸਦ ਮੈਂਬਰ ਸ਼ਾਇਨੀ ਗੋਸ਼ ਵੱਲੋਂ ਇੱਕ ਚੋਣ ਜਲਸੇ ਦੌਰਾਨ ਸਿਰ ਨੰਗਾ ਰੱਖ ਕੇ ਸਿੱਖ ਧਰਮ ਦੇ ਪਵਿੱਤਰ ‘ਮੂਲ ਮੰਤਰ’ ਦਾ ਜਾਪ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧੀ ਸਿੰਘ ਸਾਹਿਬ ਵੱਲੋਂ ਸੰਸਦ ਮੈਂਬਰ ਨੂੰ ਇੱਕ ਰਸਮੀ ਪੱਤਰ ਲਿਖ ਕੇ ਸਿੱਖ ਮਰਯਾਦਾ ਅਤੇ ਪਰੰਪਰਾਵਾਂ ਪ੍ਰਤੀ ਸੁਚੇਤ ਰਹਿਣ ਦੀ ਤਾਕੀਦ ਕੀਤੀ ਗਈ ਹੈ।ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ ਗੁਰਬਾਣੀ ਦਾ ਜਾਪ ਕਰਨਾ ਜਾਂ ਉਸ ਪ੍ਰਤੀ ਸ਼ਰਧਾ ਰੱਖਣਾ ਸ਼ਲਾਘਾਯੋਗ ਹੈ, ਪਰ ਗੁਰਬਾਣੀ ਪੜ੍ਹਨ ਜਾਂ ਜਾਪ ਕਰਨ ਸਮੇਂ ਨਿਰਧਾਰਿਤ ਸਿੱਖ ਮਰਯਾਦਾ ਦਾ ਪਾਲਣ ਕਰਨਾ ਲਾਜ਼ਮੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਸਿਧਾਂਤਾਂ ਅਨੁਸਾਰ ਗੁਰਬਾਣੀ ਦਾ ਉਚਾਰਨ ਕਰਨ ਸਮੇਂ ਸਿਰ ਢੱਕਿਆ ਹੋਣਾ ਅਤੇ ਮਰਯਾਦਾ ਦਾ ਪੂਰਨ ਸਤਿਕਾਰ ਕਰਨਾ ਅਤਿ ਜ਼ਰੂਰੀ ਹੈ। ਜਨਤਕ ਸਟੇਜਾਂ ਜਾਂ ਚੋਣ ਜਲਸਿਆਂ ਦੌਰਾਨ, ਜਿੱਥੇ ਹਰ ਤਰ੍ਹਾਂ ਦੇ ਲੋਕ ਮੌਜੂਦ ਹੁੰਦੇ ਹਨ, ਅਜਿਹੀ ਲਾਪਰਵਾਹੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਹੈ।ਜਥੇਦਾਰ ਸਾਹਿਬ ਨੇ ਸੰਸਦ ਮੈਂਬਰ ਨੂੰ ਲਿਖੇ ਪੱਤਰ ਰਾਹੀਂ ਹਿਦਾਇਤ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਨਤਕ ਸ਼ਖ਼ਸੀਅਤਾਂ ਨੂੰ ਕਿਸੇ ਵੀ ਧਰਮ ਦੀਆਂ ਧਾਰਮਿਕ ਰਹੁ-ਰੀਤਾਂ ਦੀ ਪਾਲਣਾ ਕਰਦੇ ਸਮੇਂ ਉਸ ਧਰਮ ਦੇ ਨਿਯਮਾਂ ਅਤੇ ਸਤਿਕਾਰ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।ਸਿੰਘ ਸਾਹਿਬ ਨੇ ਅੰਤ ਵਿੱਚ ਕਿਹਾ ਕਿ ਗੁਰਬਾਣੀ ਸਭ ਦੀ ਸਾਂਝੀ ਹੈ, ਪਰ ਇਸ ਦਾ ਸਤਿਕਾਰ ਅਤੇ ਮਰਯਾਦਾ ਕਾਇਮ ਰੱਖਣਾ ਹਰ ਕਿਸੇ ਦਾ ਫਰਜ਼ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਬੰਧਤ ਸੰਸਦ ਮੈਂਬਰ ਇਸ ਹਿਦਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਗੇ ਤੋਂ ਸਿੱਖ ਮਰਯਾਦਾ ਦਾ ਪੂਰਾ ਖਿਆਲ ਰੱਖਣਗੇ।Location :Chandigarh,Chandigarh,ChandigarhRead More



Rozana Times

LEAVE A REPLY

Please enter your comment!
Please enter your name here