akali dal appoints new youth leaders gurpreet randhawa arjan behl city wing hs | ਲੁਧਿਆਣਾ ਖ਼ਬਰਾਂ (Ludhiana News)

0
30
akali dal appoints new youth leaders gurpreet randhawa arjan behl city wing hs | ਲੁਧਿਆਣਾ ਖ਼ਬਰਾਂ (Ludhiana News)



Last Updated:Apr 15, 2026 3:36 PM ISTਅਕਾਲੀ ਦਲ ਨੇ ਨੌਜਵਾਨ ਚਿਹਰਿਆਂ ‘ਤੇ ਵੱਡਾ ਦਾਅ ਖੇਡ ਦਿੱਤਾ ਹੈ… ਪਰ ਕੀ ਇਹ ਫੈਸਲਾ ਸ਼ਹਿਰ ਦੀ ਸਿਆਸਤ ਨੂੰ ਨਵਾਂ ਮੋੜ ਦੇਵੇਗਾ? ਜਾਣੋ ਪੂਰੀ ਖ਼ਬਰ।ਅਕਾਲੀ ਦਲ ‘ਚ ਨਵੇਂ ਚਿਹਰਿਆਂ ਦੀ ਐਂਟਰੀ! ਸਿਆਸੀ ਹਲਚਲ…ਸ਼ਹਿਰ ਦੀ ਸਿਆਸੀ ਹਵਾ ਵਿੱਚ ਇੱਕ ਵੱਡੀ ਹਲਚਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਅਕਾਲੀ ਦਲ ਵੱਲੋਂ ਨੌਜਵਾਨ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਫੈਸਲੇ ਨਾਲ ਨਾ ਸਿਰਫ਼ ਪਾਰਟੀ ਦੇ ਢਾਂਚੇ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ, ਸਗੋਂ ਨੌਜਵਾਨ ਨੇਤ੍ਰਿਤਵ ਨੂੰ ਅੱਗੇ ਲਿਆਂਦਾ ਜਾਣ ਦਾ ਸੰਕੇਤ ਵੀ ਮਿਲਦਾ ਹੈ।ਜਾਣਕਾਰੀ ਮੁਤਾਬਕ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਦਯੋਗ ਤੇ ਵਪਾਰ ਵਿੰਗ ਦੇ ਪ੍ਰਧਾਨ ਐੱਨ. ਕੇ. ਸ਼ਰਮਾ ਵੱਲੋਂ ਜ਼ਿਲ੍ਹਾ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨਾਲ ਵਿਸਥਾਰਪੂਰਵਕ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ ਗਈਆਂ। ਪਾਰਟੀ ਵੱਲੋਂ ਉੱਘੇ ਉਦਯੋਗਪਤੀ ਅਤੇ ਨੌਜਵਾਨ ਆਗੂ ਐਡਵੋਕੇਟ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਉਦਯੋਗ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਉੱਘੇ ਵਪਾਰੀ ਅਰਜਨ ਬਹਿਲ ਨੂੰ ਵਪਾਰ ਵਿੰਗ ਦੀ ਕਮਾਨ ਸੌਂਪੀ ਗਈ ਹੈ।ਇਹ ਫੈਸਲਾ ਪਾਰਟੀ ਪ੍ਰਤੀ ਦੋਵੇਂ ਆਗੂਆਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਨਿਭਾਈ ਜਾ ਰਹੀ ਸੇਵਾ ਅਤੇ ਸਮਰਪਣ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਪਾਰਟੀ ਅੰਦਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਚਿਹਰੇ ਸ਼ਹਿਰ ਵਿੱਚ ਪਾਰਟੀ ਦੀ ਪਹੁੰਚ ਨੂੰ ਹੋਰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।ਨਿਯੁਕਤੀ ਤੋਂ ਬਾਅਦ ਮਾਹੌਲ ਹੋਰ ਵੀ ਖੁਸ਼ਗਵਾਰ ਹੋ ਗਿਆ ਜਦੋਂ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਅਰਜਨ ਬਹਿਲ ਆਪਣੇ ਸਾਥੀਆਂ ਸਮੇਤ ਇੱਕ ਸਥਾਨਕ ਪੈਲੇਸ ਵਿੱਚ ਪਹੁੰਚੇ ਅਤੇ ਇਕਬਾਲ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ। ਇਸ ਦੌਰਾਨ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਗਈ ਅਤੇ ਦੋਵੇਂ ਨਵੇਂ ਪ੍ਰਧਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਖੁਸ਼ੀ ਦੇ ਮੌਕੇ ਨੂੰ ਧਾਰਮਿਕ ਰੂਪ ਵੀ ਦਿੱਤਾ ਗਿਆ, ਜਦੋਂ ਦੋਵੇਂ ਆਗੂਆਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਅਤੇ ਗੀਤਾ ਮੰਦਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਇਹ ਕਦਮ ਸਿਰਫ਼ ਰਿਵਾਇਤੀ ਨਹੀਂ ਸੀ, ਸਗੋਂ ਲੋਕਾਂ ਨਾਲ ਜੁੜਨ ਦੀ ਇੱਕ ਸੰਕੇਤਕ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਵੱਲੋਂ ਨੌਜਵਾਨ ਚਿਹਰਿਆਂ ‘ਤੇ ਭਰੋਸਾ ਜਤਾਉਣਾ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਨਵੀਂ ਦਿਸ਼ਾ ਤੈਅ ਕਰ ਸਕਦਾ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਇਹ ਨਵੇਂ ਆਗੂ ਆਪਣੀ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਉਂਦੇ ਹਨ ਅਤੇ ਪਾਰਟੀ ਨੂੰ ਕਿੰਨਾ ਮਜ਼ਬੂਤ ਬਣਾਉਂਦੇ ਹਨ।Location :Ludhiana,PunjabRead More



Rozana Times

LEAVE A REPLY

Please enter your comment!
Please enter your name here