Last Updated:Apr 13, 2026 2:46 PM ISTਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਵਿੱਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026’ ਪੇਸ਼ ਕੀਤਾ। ਇਸ ਬਿੱਲ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਪਿੱਛੇ ਛੁਪੇ ਸਾਜ਼ਿਸ਼ੀ ਤੱਤਾਂ ਨੂੰ ਸਖ਼ਤ ਕਾਨੂੰਨੀ ਰੁਖ ਦੇਣਾ ਹੈ।CM ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026’ ਪੇਸ਼, ਜਾਣੋ ਕੀ ਹੈ ਇਸ ਵਿੱਚ ਖਾਸ ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਵਿੱਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026’ ਪੇਸ਼ ਕੀਤਾ। ਇਸ ਬਿੱਲ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਪਿੱਛੇ ਛੁਪੇ ਸਾਜ਼ਿਸ਼ੀ ਤੱਤਾਂ ਨੂੰ ਸਖ਼ਤ ਕਾਨੂੰਨੀ ਰੁਖ ਦੇਣਾ ਹੈ।ਮੁੱਖ ਤੱਥ ਅਤੇ ਨਵੀਆਂ ਧਾਰਾਵਾਂ:ਮਾਨਸਿਕ ਰੋਗੀ ਬਹਾਨਾ ਨਹੀਂ ਚਲੇਗਾ:ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬੇਅਦਬੀ ਦੇ ਕੇਸ ਵਿੱਚ ‘ਮਾਨਸਿਕ ਰੋਗੀ’ ਹੋਣ ਦਾ ਬਹਾਨਾ ਹੁਣ ਕਾਰਗਰ ਨਹੀਂ ਰਹੇਗਾ। ਨਵੇਂ ਬਿੱਲ ਅਨੁਸਾਰ, ਜੇ ਮਾਨਸਿਕ ਰੋਗੀ ਬੇਅਦਬੀ ਕਰਦਾ ਹੈ, ਤਾਂ ਉਸ ਦੇ ਕਸਟੋਡੀਅਨ (ਜੋ ਉਸ ਦਾ ਦੇਖਭਾਲ ਕਰ ਰਿਹਾ ਹੈ) ਉੱਤੇ ਵੀ ਪਰਚਾ ਦਰਜ ਕੀਤਾ ਜਾਵੇਗਾ। ਭਗਵੰਤ ਮਾਨ ਨੇ ਉਦਾਹਰਣ ਦਿੱਤੀ ਕਿ ਜਿਵੇਂ ਬਿਨਾਂ ਲਾਇਸੈਂਸ ਵਾਲੇ ਨੂੰ ਗੱਡੀ ਦੇਣ ’ਤੇ ਆਰ.ਸੀ. ਮਾਲਕ ਦਾ ਚਲਾਨ ਹੁੰਦਾ ਹੈ, ਉਸੇ ਤਰ੍ਹਾਂ ਬੇਅਦਬੀ ਵਿੱਚ ਲਗ ਭਗ ਹਰ ਜ਼ਿੰਮੇਵਾਰ ਨੂੰ ਸਜ਼ਾ ਮਿਲੇਗੀ।ਉਮਰ ਕੈਦ ਅਤੇ ਛੁੱਟੀਆਂ:ਬਿੱਲ ਵਿੱਚ ਉਮਰ ਕੈਦ ਦਾ ਮਤਲਬ ਸਿਰਫ਼ 14 ਸਾਲ ਨਹੀਂ, ਸਗੋਂ ਆਖਰੀ ਸਾਹ ਤੱਕ ਜੇਲ੍ਹ ਹੋਵੇਗੀ। ਇਸਦਾ ਅਰਥ ਹੈ ਕਿ ਅਪਰਾਧੀਆਂ ਨੂੰ 15 ਅਗਸਤ ਜਾਂ 26 ਜਨਵਰੀ ਵਰਗੀਆਂ ਰਾਸ਼ਟਰੀ ਛੁੱਟੀਆਂ ਦਾ ਕੋਈ ਲਾਭ ਨਹੀਂ ਮਿਲੇਗਾ।ਸਾਜ਼ਿਸ਼ ਕਰਨ ਵਾਲੇ (Masterminds) ਵੀ ਜ਼ਿੰਮੇਵਾਰ:ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਪਿੱਛੇ ਵੱਡੀਆਂ ਸਾਜ਼ਿਸ਼ਾਂ ਹੁੰਦੀਆਂ ਹਨ। ਹੁਣ ਉਹ ਜਿਹੜੇ ਲੋਕ ਦੋ ਫਿਰਕਿਆਂ ਵਿੱਚ ਹਿੰਸਾ ਭੜਕਾਉਣ ਲਈ ਕਿਸੇ ਨੂੰ ਭੇਜਦੇ ਹਨ, ਉਨ੍ਹਾਂ ਤੇ ਵੀ ਉਮਰ ਕੈਦ ਅਤੇ ਬਾਕੀ ਸਜ਼ਾਵਾਂ ਲਾਗੂ ਹੋਣਗੀਆਂ।SGPC ਦੀ ਭੂਮਿਕਾ:ਬਿੱਲ ਅਨੁਸਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿੰਟਿੰਗ, ਸਟੋਰੇਜ ਅਤੇ ਡਿਸਟਰੀਬਿਊਸ਼ਨ ਦਾ ਪੂਰਾ ਰਿਕਾਰਡ ਰੱਖੇਗੀ। ਇਸ ਨਾਲ ਬੇਅਦਬੀ ਰੋਕਣ ਵਿੱਚ ਮਦਦ ਮਿਲੇਗੀ।ਬੇਅਦਬੀ ਦੀ ਪਰਿਭਾਸ਼ਾ:ਬਿੱਲ ਵਿੱਚ ਬੇਅਦਬੀ ਦੀ ਪਰਿਭਾਸ਼ਾ ਕਾਨੂੰਨੀ ਤੌਰ ‘ਤੇ ਸਪੱਸ਼ਟ ਕੀਤੀ ਗਈ ਹੈ, ਤਾਂ ਜੋ ਕੋਈ ਵੀ ਕਾਨੂੰਨੀ ਲੂਪਹੋਲ ਨਾ ਲੱਭ ਸਕੇ।ਗੁਰਬਾਣੀ ਦਾ ਵਪਾਰੀਕਰਨ:ਮੁੱਖ ਮੰਤਰੀ ਨੇ ਚਿੰਤਾ ਜਤਾਈ ਕਿ ਗੁਰਬਾਣੀ ਵਪਾਰੀਕ ਰੂਪ ਵਿੱਚ ਨਹੀਂ ਵਰਤੀ ਜਾਵੇ। ਪ੍ਰਸਾਰਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਬਾਅਦ ਵਿੱਚ ਕੋਈ ਵੀ ਵਪਾਰੀਕ ਐਡ ਨਹੀਂ ਚੱਲਣਾ ਚਾਹੀਦਾ।ਮੁੱਖ ਮੰਤਰੀ ਦਾ ਸੰਦੇਸ਼:ਭਗਵੰਤ ਮਾਨ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਸਿਆਸੀ ਰੁਕਾਵਟਾਂ ਨੂੰ ਦੂਰ ਕਰਕੇ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ। ਉਨ੍ਹਾਂ ਨੇ ਆਪਣੇ ਚੁਟਕੀ ਭਰੇ ਅੰਦਾਜ਼ ਵਿੱਚ ਕਿਹਾ, “ਜਦੋਂ ਇੱਕ-ਅੱਧਾ ‘ਕਾਂ’ ਮਾਰ ਕੇ ਟੰਗ ਦਿੱਤਾ, ਤਾਂ ਪੀੜ੍ਹੀਆਂ ਤੱਕ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਗੁਰੂ ਸਾਹਿਬ ਵੱਲ ਮੈਲੀ ਅੱਖ ਨਾਲ ਦੇਖਣ ਦੀ।”ਸਦਨ ਵਿੱਚ ਮੁੱਖ ਮੰਤਰੀ ਦੇ ਭਾਸ਼ਣ ਤੋਂ ਬਾਅਦ ਜੈਕਾਰਿਆਂ ਦੇ ਮਾਹੌਲ ਵਿੱਚ ਬਿੱਲ ‘ਤੇ ਸਹਿਮਤੀ ਜਤਾਈ ਗਈ। ਮੁੱਖ ਮੰਤਰੀ ਨੇ ਆਪਣੇ ਆਪ ਨੂੰ ਭਾਗਾਂ ਵਾਲਾ ਦੱਸਿਆ ਅਤੇ ਇਸ ਬਿੱਲ ਨੂੰ ਇਤਿਹਾਸਕ ਸੋਧ ਦਾ ਹਿੱਸਾ ਕਿਹਾ।ਪੰਜਾਬੀ ਖਬਰਾਂ/ ਖਬਰਾਂ/Punjab/CM ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026’ ਪੇਸ਼, ਜਾਣੋ ਕੀ ਹੈ ਇਸ ਵਿੱਚ ਖਾਸRead More
Rozana Times















