ਅਕਾਲੀ ਦਲ ਨੂੰ ਵੱਡਾ ਝਟਕਾ, ਜ਼ੀਰਕਪੁਰ ਵਿਚ ਵੱਡੇ ਆਗੂ ਨੇ ਛੱਡੀ ਪਾਰਟੀ… ਕਾਂਗਰਸ ‘ਚ ਸ਼ਾਮਲ | ਪੰਜਾਬ ਖ਼ਬਰਾਂ

0
2
ਅਕਾਲੀ ਦਲ ਨੂੰ ਵੱਡਾ ਝਟਕਾ, ਜ਼ੀਰਕਪੁਰ ਵਿਚ ਵੱਡੇ ਆਗੂ ਨੇ ਛੱਡੀ ਪਾਰਟੀ... ਕਾਂਗਰਸ 'ਚ ਸ਼ਾਮਲ | ਪੰਜਾਬ ਖ਼ਬਰਾਂ



Last Updated:Apr 13, 2026 10:07 AM ISTPunjab Vidhan Sabha Elections 2027: ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਦਾ ਪਾਰਟੀ ਬਦਲਣ ਦਾ ਸਿਲਸਿਲਾ ਬਾਦਸਤੂਰ ਜਾਰੀ…News18Punjab Vidhan Sabha Elections 2027: ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ 2027 ਵਿਚ ਹੋਣ ਲਈ ਤਿਆਰ ਹਨ। ਆਖਰੀ ਚੋਣਾਂ Punjab Legislative Assembly Elections 2022 ਵਿਚ ਹੋਈਆਂ ਸਨ, ਜਿੱਥੇ ਭਾਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ। ਚੋਣਾਂ ਤੋਂ ਪਹਿਲਾਂ ਰਾਜਨੀਤਿਕ ਆਗੂਆਂ ਦਾ ਦਲ-ਬਦਲੀ ਦਾ ਸਿਲਸਿਲਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਦਸਤੂਰ ਜਾਰੀ ਹੈ। ਇਸੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਹਲਕਾ ਡੇਰਾਬੱਸੀ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਹਲਕਾ ਡੇਰਾਬੱਸੀ ਕਾਂਗਰਸ ਪਾਰਟੀ ਵਿੱਚ ਉਸ ਵੇਲੇ ਵਾਧਾ ਹੋਇਆ ਜਦੋਂ ਨਗਰ ਕੌਂਸਲ ਜ਼ੀਰਕਪੁਰ ਦੇ ਵਾਰਡ ਨੰਬਰ 17 ਤੋਂ ਹਰਦੀਪ ਸਿੰਘ ਗਾਜ਼ੀਪੁਰ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਛੱਡਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ‘ਤੇ ਹਰਦੀਪ ਸਿੰਘ ਗਾਜ਼ੀਪੁਰ ਨੂੰ ਸਮਰਥਕਾਂ ਸਣੇ ਕਾਂਗਰਸ ਵਿਚ ਸ਼ਾਮਲ ਕਰਵਾਇਆ। ਕਾਂਗਰਸ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨਾਲ ਹਰਦੀਪ ਸਿੰਘ ਗਾਜ਼ੀਪੁਰ ਹਰਦੀਪ ਸਿੰਘ ਗਾਜ਼ੀਪੁਰ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਛੱਡਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏਇਸ ਦੇ ਨਾਲ ਹੀ ਅੰਮ੍ਰਿਤਸਰ ‘ਚ ਐਤਵਾਰ ਨੂੰ ਆਮ ਆਦਮੀ ਪਾਰਟੀ ਨੂੰ ਵੀ ਉਦੋਂ ਵੱਡਾ ਝਟਕਾ ਲੱਗਿਆ, ਜਦੋਂ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮੌਜੂਦਾ ਵਿਧਾਇਕ ਦੇ ਜੱਦੀ ਪਿੰਡ ਜਗਦੇਵ ਕਲਾਂ ਤੋਂ ਦੋ ਦਰਜਨ ਦੇ ਕਰੀਬ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ (SAD) ਦਾ ਪੱਲਾ ਫੜ ਲਿਆ। ਇਸ ਮੌਕੇ ਵੱਡੀ ਗੱਲ ਇਹ ਸੀ ਕਿ ਇਨ੍ਹਾਂ ਲੋਕਾਂ ਵਿਚ ਕੁਲਦੀਪ ਸਿੰਘ ਧਾਲੀਵਾਲ ਦਾ ਸਲਾਹਕਾਰ, ਮੌਜੂਦਾ ਮੈਂਬਰ ਅਤੇ ਕਈ ਨੰਬਰਦਾਰ ਵੀ ਸ਼ਾਮਿਲ ਹਨ।First Published :Apr 13, 2026 10:07 AM ISTRead More



Rozana Times

LEAVE A REPLY

Please enter your comment!
Please enter your name here