Last Updated:Apr 08, 2026 9:57 PM ISTਮਿਲੀ ਜਾਣਕਾਰੀ ਮੁਤਾਬਕ ਬੱਸ ਨੇ ਕਾਬੂ ਗੁਆ ਦਿੱਤਾ ਅਤੇ ਡਿਵਾਈਡਰ ਟੱਪ ਕੇ ਦੂਜੇ ਪਾਸੇ ਖੜ੍ਹੀ ਇੱਕ ਕਾਰ ‘ਤੇ ਜਾ ਪਲਟੀ। ਹਾਦਸਾ ਇੰਨਾ ਜ਼ੋਰਦਾਰ ਸੀ ਕਿ ਬੱਸ ਸਿੱਧੀ ਕਾਰ ਉੱਪਰ ਜਾ ਡਿੱਗੀ। ਖੁਸ਼ਕਿਸਮਤੀ ਨਾਲ ਕਾਰ ਚਾਲਕ ਨੇ ਸਮੇਂ ਸਿਰ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਣ ਵਿੱਚ ਸਫਲਤਾ ਹਾਸਲ ਕੀਤੀ, ਜਿਸ ਨਾਲ ਉਸ ਦੀ ਜਾਨ ਬਚ ਗਈ।ਗੁਰਦਾਸਪੁਰ ‘ਚ ਭਿਆਨਕ ਸੜਕ ਹਾਦਸਾ, ਬੱਸ ਕਾਰ ‘ਤੇ ਪਲਟੀ, 25 ਦੇ ਕਰੀਬ ਲੋਕ ਜ਼ਖ਼ਮੀਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਵਿੱਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਇਹ ਹਾਦਸਾ ਬੱਬਰੀ ਬਾਈਪਾਸ ‘ਤੇ ਉਸ ਵੇਲੇ ਵਾਪਰਿਆ ਜਦੋਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਇੱਕ ਬੱਸ ਅਚਾਨਕ ਬੇਕਾਬੂ ਹੋ ਗਈ।ਡਿਵਾਈਡਰ ਟੱਪ ਕੇ ਕਾਰ ‘ਤੇ ਜਾ ਡਿੱਗੀ ਬੱਸਮਿਲੀ ਜਾਣਕਾਰੀ ਮੁਤਾਬਕ ਬੱਸ ਨੇ ਕਾਬੂ ਗੁਆ ਦਿੱਤਾ ਅਤੇ ਡਿਵਾਈਡਰ ਟੱਪ ਕੇ ਦੂਜੇ ਪਾਸੇ ਖੜ੍ਹੀ ਇੱਕ ਕਾਰ ‘ਤੇ ਜਾ ਪਲਟੀ। ਹਾਦਸਾ ਇੰਨਾ ਜ਼ੋਰਦਾਰ ਸੀ ਕਿ ਬੱਸ ਸਿੱਧੀ ਕਾਰ ਉੱਪਰ ਜਾ ਡਿੱਗੀ। ਖੁਸ਼ਕਿਸਮਤੀ ਨਾਲ ਕਾਰ ਚਾਲਕ ਨੇ ਸਮੇਂ ਸਿਰ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਣ ਵਿੱਚ ਸਫਲਤਾ ਹਾਸਲ ਕੀਤੀ, ਜਿਸ ਨਾਲ ਉਸ ਦੀ ਜਾਨ ਬਚ ਗਈ।25 ਦੇ ਕਰੀਬ ਲੋਕ ਜ਼ਖ਼ਮੀਡੀ.ਐਸ.ਪੀ. ਗੁਰਦਾਸਪੁਰ ਤਜਿੰਦਰ ਸਿੰਘ ਦੇ ਅਨੁਸਾਰ ਬੱਸ ਵਿੱਚ 25 ਤੋਂ 30 ਸਵਾਰੀਆਂ ਸਨ, ਜਿਨ੍ਹਾਂ ਵਿੱਚੋਂ ਕਰੀਬ 25 ਲੋਕ ਜ਼ਖ਼ਮੀ ਹੋਏ ਹਨ। ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਕ-ਚਿਹਾਰਾ ਮਚ ਗਿਆ ਅਤੇ ਸਥਾਨਕ ਲੋਕਾਂ ਨੇ ਤੁਰੰਤ ਮਦਦ ਲਈ ਦੌੜ ਪਾਈ।ਹਸਪਤਾਲਾਂ ਵਿੱਚ ਇਲਾਜ ਜਾਰੀਜ਼ਖ਼ਮੀਆਂ ਨੂੰ ਤੁਰੰਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਅਤੇ ਕੁਝ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਕੋਲ 17 ਜ਼ਖ਼ਮੀ ਪਹੁੰਚੇ ਹਨ, ਜਿਨ੍ਹਾਂ ਵਿੱਚ 3 ਬੱਚੇ ਵੀ ਸ਼ਾਮਲ ਹਨ।ਰਾਹਤ ਦੀ ਗੱਲ ਇਹ ਹੈ ਕਿ ਇਸ ਸਮੇਂ ਸਾਰੇ ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀਪੁਲਿਸ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਬੱਸ ਦੇ ਬੇਕਾਬੂ ਹੋਣ ਦਾ ਅਸਲ ਕਾਰਨ ਕੀ ਸੀ, ਪਰ ਮਕੈਨਿਕਲ ਖ਼ਰਾਬੀ ਜਾਂ ਡਰਾਈਵਰ ਦੀ ਲਾਪਰਵਾਹੀ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।Read More
- Advertisement -
Recent Posts
Most Popular
4 ਮਹੀਨੇ ਦੀ ਬੱਚੀ ਦਾ ਸਿਹਤ ਕਾਰਡ ਬਦੌਲਤ ਹੋਇਆ Free ਇਲਾਜ
ਜਦੋਂ 4 ਮਹੀਨੇ ਦੀ ਦਿਲਜੋਤ ਦੀ ਜ਼ਿੰਦਗੀ ਖ਼ਤਰੇ ਵਿੱਚ ਸੀ, ਮਾਪਿਆਂ ਲਈ ਸਭ ਤੋਂ ਵੱਡਾ ਸਵਾਲ ਖਰਚਾ ਸੀ। ਪਰ ਇੱਕ ਯੋਜਨਾ ਨੇ ਸਾਰਾ ਮੰਜਰ...
sunam roof collapse poor family seeks help after heavy rain incident hs | ਸੰਗਰੂਰ...
Last Updated:Apr 09, 2026 10:41 AM ISTਰਾਤ ਦੇ 2:30 ਵਜੇ ਅਚਾਨਕ ਡਿੱਗੀ ਛੱਤ… ਹੇਠਾਂ ਸੁੱਤਾ ਨੌਜਵਾਨ ਬਚ ਗਿਆ ਚਮਤਕਾਰੀ ਢੰਗ ਨਾਲ! ਪਰ ਗਰੀਬ ਪਰਿਵਾਰ...
ਮਾਨ ਸਰਕਾਰ ਦੀ ਕੈਬਨਿਟ ਮੀਟਿੰਗ ! ਹੋ ਸਕਦਾ ਵੱਡਾ ਐਲਾਨ… | ਮੋਹਾਲੀ ਖ਼ਬਰਾਂ (Mohali...
Last Updated:Apr 09, 2026 1:08 PM ISTਕੈਬਨਿਟ ਮੀਟਿੰਗ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੋ ਰਿਹਾ ਹੈ। ਅਜੰਡਾ ਅਜੇ ਸਾਹਮਣੇ ਨਹੀਂ ਆਇਆ, ਪਰ ਅਟਕਲਾਂ...
punjab excise revenue crosses target 2025 26 harpal singh cheema announcement hs | ਮੋਹਾਲੀ...
Last Updated:Apr 08, 2026 11:37 AM ISTਪੰਜਾਬ ਦੇ ਖਜ਼ਾਨੇ ਵਿੱਚ ਆਇਆ ਇਹ ਵੱਡਾ ਵਾਧਾ ਸਿਰਫ ਅੰਕੜੇ ਨਹੀਂ, ਸਗੋਂ ਇੱਕ ਬਦਲਦੀ ਅਰਥਵਿਵਸਥਾ ਦੀ ਨਿਸ਼ਾਨੀ ਹੈ।...
MP ਹਰਸਿਮਰਤ ਕੌਰ ਬਾਦਲ ਦਾ ਖੁੱਲ੍ਹਾ ਚੈਂਲੰਜ, ‘ਕੋਈ ਨਸ਼ੇ ਦਾ ਇਲਜ਼ਾਮ ਮੇਰੇ ਭਰਾ ‘ਤੇ...
Last Updated:Apr 08, 2026 12:52 PM ISTਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ 'ਚ 'ਪੰਜਾਬ ਬਚਾਓ ਰੈਲੀ' ਨੂੰ...















