ਨਿਆਂ ਹਾਲੇ ਬਾਕੀ ਹੈ, ਸਾਬਕਾ ਮੰਤਰੀ ਦੀ ਗ੍ਰਫਤਾਰੀ ਹਲੇ ਬਾਕੀ ਹੈ -ਸੁਨੀਲ ਜਾਖੜ, Justice is yet to be served, arrest of former minister still pending – Sunil Jakhar | ਪੰਜਾਬ ਖ਼ਬਰਾਂ

0
4
ਨਿਆਂ ਹਾਲੇ ਬਾਕੀ ਹੈ, ਸਾਬਕਾ ਮੰਤਰੀ ਦੀ ਗ੍ਰਫਤਾਰੀ ਹਲੇ ਬਾਕੀ ਹੈ -ਸੁਨੀਲ ਜਾਖੜ, Justice is yet to be served, arrest of former minister still pending - Sunil Jakhar | ਪੰਜਾਬ ਖ਼ਬਰਾਂ

Last Updated:Mar 22, 2026 9:12 PM ISTਸੁਨੀਲ ਜਾਖੜ ਨੇ ਕਿਹਾ ਕਿ ਵੱਡੇ ਵਿਰੋਧ ਤੋਂ ਬਾਅਦ ਅਤੇ ਲੋਕ ਮਤ ਸਰਕਾਰ ਦੇ ਖਿਲਾਫ ਉੱਠ ਖੜਾ ਹੋਣ ਉਪਰੰਤ ਸਰਕਾਰ ਨੇ ਬੀਤੀ ਰਾਤ ਮਜਬੂਰੀ ਵਿੱਚ ਮੰਤਰੀ ਖਿਲਾਫ ਪਰਚਾ ਤਾਂ ਦਰਜ ਕਰ ਲਿਆ ਪਰ ਹਾਲੇ ਤੱਕ ਉਸਦੀ ਗ੍ਰਫਤਾਰੀ ਨਹੀਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਸਰਕਾਰ ਤੋਂ ਨਿਆ ਦੀ ਉਮੀਦ ਨਹੀਂ ਹੈ ਇਸ ਲਈ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ । ਉਨਾਂ ਨੇ ਕਿਹਾ ਕਿ ਕੱਟੜ ਇਮਾਨਦਾਰੀ ਦਾ ਚੋਲਾ ਪਾ ਕੇ ਕੱਟੜ ਬੇਈਮਾਨ ਲੋਕ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਗਏ ਹਨ ਅਤੇ ਉਨਾਂ ਵੱਲੋਂ ਪੰਜਾਬ ਵਿੱਚ ਸ਼ਰੇਆਮ ਲੁੱਟ ਮਾਰ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਕੈਬਨਟ ਆਫ ਮਨਿਸਟਰ ਨੇ ਹੀ ਸਗੋਂ ਗੈਂਗਸਟਰਾਂ ਦਾ ਸਮੂਹ ਹੈ ਜੋ ਹਰ ਹੀਲਾ ਵਰਤ ਕੇ ਪੰਜਾਬ ਨੂੰ ਲੁੱਟ ਰਿਹਾ ਹੈ ।
ਨਿਆਂ ਹਾਲੇ ਬਾਕੀ ਹੈ, ਸਾਬਕਾ ਮੰਤਰੀ ਦੀ ਗ੍ਰਫਤਾਰੀ ਹਲੇ ਬਾਕੀ ਹੈ -ਸੁਨੀਲ ਜਾਖੜਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੰਜਾਬ ਵਿੱਚ ਸਰਕਾਰ ਤੇ ਪੰਜਾਬ ਨੂੰ ਲੁੱਟਣ ਵਾਲਾ ਗਰੋਹ ਕਾਬਜ ਹੋ ਗਿਆ ਹੈ। ਉਹ ਅੱਜ ਅੰਮ੍ਰਿਤਸਰ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਵੱਲੋਂ ਆਪ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਭਰਿਸ਼ਟਾਚਾਰ ਤੋਂ ਦੁਖੀ ਹੋ ਕੇ ਕੀਤੀ ਆਤਮ ਹੱਤਿਆ ਦੇ ਮਾਮਲੇ ਵਿੱਚ ਨਿਆ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰਨ ਨੂੰ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਇਸ ਦੌਰਾਨ ਸਾਰੀਆਂ ਵਿਰੋਧੀ ਪਾਰਟੀਆਂ ਸਮੇਤ ਭਾਜਪਾ ਵੱਲੋਂ ਮੁੱਖ ਮੰਤਰੀ ਦੇ ਘਰ ਦੇ ਘਰਾਓ ਕੀਤਾ ਗਿਆ ਜਿਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰੀਆਂ ਕੀਤੀਆਂ ਗਈਆਂ ।ਇਸ ਦੌਰਾਨ ਭਾਜਪਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 23 ਮਾਰਚ ਨੂੰ ਸਾਰੇ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਖੁਦ ਪਟਿਆਲਾ ਵਿਖੇ ਜਿਲ੍ਹਾ ਪੱਧਰੀ ਧਰਨੇ ਵਿੱਚ ਸ਼ਾਮਿਲ ਹੋਣਗੇ।ਇਸ ਮੌਕੇ ਬੋਲਦਿਆਂ ਸੁਨੀਲ ਜਾਖੜ ਨੇ ਆਖਿਆ ਕਿ ਆਪ ਸਰਕਾਰ ਪਹਿਲਾਂ ਤਾਂ ਸਿਰਫ ਲੁੱਟ ਕਰ ਰਹੀ ਸੀ ਪਰ ਹੁਣ ਤਾਂ ਇਹ ਪੰਜਾਬ ਦੇ ਲੋਕਾਂ ਨੂੰ ਮਾਰਨ ਵਿੱਚ ਲੱਗ ਗਈ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਆਏ ਹੋਏ ਲੋਕ ਪੰਜਾਬ ਨੂੰ ਖੁਰਚ ਖੁਰਚ ਕੇ ਲੁੱਟ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਪੰਜਾਬ ਤੇ ਬੋਝ ਹੈ ਅਤੇ ਮੁੱਖ ਮੰਤਰੀ ਨੂੰ ਕੁਰਸੀ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।ਉਹਨਾਂ ਨੇ ਆਖਿਆ ਕਿ ਵੱਡੇ ਵਿਰੋਧ ਤੋਂ ਬਾਅਦ ਅਤੇ ਲੋਕ ਮਤ ਸਰਕਾਰ ਦੇ ਖਿਲਾਫ ਉੱਠ ਖੜਾ ਹੋਣ ਉਪਰੰਤ ਸਰਕਾਰ ਨੇ ਬੀਤੀ ਰਾਤ ਮਜਬੂਰੀ ਵਿੱਚ ਮੰਤਰੀ ਖਿਲਾਫ ਪਰਚਾ ਤਾਂ ਦਰਜ ਕਰ ਲਿਆ ਪਰ ਹਾਲੇ ਤੱਕ ਉਸਦੀ ਗ੍ਰਫਤਾਰੀ ਨਹੀਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਸਰਕਾਰ ਤੋਂ ਨਿਆ ਦੀ ਉਮੀਦ ਨਹੀਂ ਹੈ ਇਸ ਲਈ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ । ਉਨਾਂ ਨੇ ਕਿਹਾ ਕਿ ਕੱਟੜ ਇਮਾਨਦਾਰੀ ਦਾ ਚੋਲਾ ਪਾ ਕੇ ਕੱਟੜ ਬੇਈਮਾਨ ਲੋਕ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਗਏ ਹਨ ਅਤੇ ਉਨਾਂ ਵੱਲੋਂ ਪੰਜਾਬ ਵਿੱਚ ਸ਼ਰੇਆਮ ਲੁੱਟ ਮਾਰ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਕੈਬਨਟ ਆਫ ਮਨਿਸਟਰ ਨੇ ਹੀ ਸਗੋਂ ਗੈਂਗਸਟਰਾਂ ਦਾ ਸਮੂਹ ਹੈ ਜੋ ਹਰ ਹੀਲਾ ਵਰਤ ਕੇ ਪੰਜਾਬ ਨੂੰ ਲੁੱਟ ਰਿਹਾ ਹੈ ।ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਡੀ ਚੁੱਪੀ ਵੀ ਸਵਾਲ ਖੜੇ ਕਰਦੀ ਹੈ ਕਿਉਂਕਿ ਇਹ ਲੋਕ ਆਪ ਪਾਰਟੀ ਦੀ ਸੁਪਰੀਮ ਲੀਡਰਸ਼ਿਪ ਲਈ ਕਮਾਊ ਪੁੱਤ ਬਣ ਕੇ ਕੰਮ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਚੁੱਪ ਨਹੀਂ ਬੈਠੇਗੀ ਅਤੇ ਜਦ ਤੱਕ ਮਿਰਤਕ ਅਫਸਰ ਦੇ ਪਰਿਵਾਰ ਨੂੰ ਨਿਆ ਨਹੀਂ ਮਿਲਦਾ ਭਾਜਪਾ ਇਹ ਸੰਘਰਸ਼ ਜਾਰੀ ਰੱਖੇਗੀ।Read More

Rozana Times

LEAVE A REPLY

Please enter your comment!
Please enter your name here