ISTਅਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ (ਜਸਟਿਸ ਜੇ.ਐਸ.ਮਹਿੰਦੀ ਰੱਤਾ) ਨੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਪਾਏ ਗਏ ਮਾਣਹਾਨੀ ਕੇਸ ਵਿੱਚ ਰਿਵੀਜ਼ਨ ਪਟੀਸ਼ਨ ਮਨਜ਼ੂਰ ਕਰਦੇ ਹੋਏ ਹੇਠਲੀ ਅਦਾਲਤ ਨੂੰ ਸੰਮਨ ਕਰਕੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਕੇਸ ਚਲਾਉਣ ਤੇ ਅਦਾਲਤ ਵਿੱਚ ਤਲਬ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ (ਜਸਟਿਸ ਜੇ.ਐਸ.ਮਹਿੰਦੀ ਰੱਤਾ) ਨੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਪਾਏ ਗਏ ਮਾਣਹਾਨੀ ਕੇਸ ਵਿੱਚ ਰਿਵੀਜ਼ਨ ਪਟੀਸ਼ਨ ਮਨਜ਼ੂਰ ਕਰਦੇ ਹੋਏ ਹੇਠਲੀ ਅਦਾਲਤ ਨੂੰ ਸੰਮਨ ਕਰਕੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਕੇਸ ਚਲਾਉਣ ਤੇ ਅਦਾਲਤ ਵਿੱਚ ਤਲਬ ਕਰਨ ਦੇ ਹੁਕਮ ਜਾਰੀ ਕੀਤੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਦੇ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ 2019 ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਮਾਣਹਾਨੀ ਦਾ ਇਤਸਗਾਸਾ ਦਾਇਰ ਕੀਤਾ ਸੀ ਪਰ ਹੇਠਲੀ ਅਦਾਲਤ ਨੇ ਕਿਸੇ ਵਜ੍ਹਾ ਕਰਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਨਹੀਂ ਕੀਤੇ ਸਨ। ਜਿਸ ਦੇ ਖਿਲਾਫ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ (ਜਸਟਿਸ ਜਗਵੀਰ ਸਿੰਘ ਮਹਿੰਦੀ ਰੱਤਾ) ਦੇ ਰਿਵੀਜ਼ਨ ਪਟੀਸ਼ਨ ਦਾਇਰ ਕਰਕੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੈਲੇਂਜ ਕੀਤਾ ਸੀ ਜਿਸ ਨੂੰ ਅਡੀਸ਼ਨਲ ਸੈਸ਼ਨ ਅਤੇ ਡਿਸਟ੍ਰਿਕ ਜੱਜ ਨੇ ਰਿਵੀਜ਼ਨ ਮਨਜ਼ੂਰ ਕਰਦਿਆਂ ਹੇਠਲੀ ਅਦਾਲਤ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਤਲਬ ਕਰਨ ਦੇ ਹੁਕਮ ਜਾਰੀ ਕੀਤੇ ਹਨ।ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੇ ਚਲਦੇ ਦੀਵਾਨ ਵਿੱਚ ਸਿੱਖ ਪ੍ਰਚਾਰਕ ਭਾਈ ਹਰੀ ਸਿੰਘ ਰੰਧਾਵਾ ਅਤੇ ਉਨਾਂ ਦੇ ਬੇਟੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੀ ਸ਼ਾਨ ਦੇ ਖਿਲਾਫ ਭੱਦੀਆਂ ਟਿੱਪਣੀਆਂ ਕੀਤੀਆਂ ਸਨ।Read More
Home Fatehgarh sahib Big news about Sant Ranjit Singh Dhadrianwale ਰਣਜੀਤ ਸਿੰਘ ਢੱਡਰੀਆਂਵਾਲੇ ਬਾਰੇ ਵੱਡੀ...
- Advertisement -
Recent Posts
Most Popular
ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ...
ਡਾ਼਼ਹਵਿਜੋਤ ਨੇ ਕਿਹਾ, ਪੰਜਾਬ ਈ-20 ਦਾ ਵਿਰੋਧ ਨਹੀਂ ਕਰਦਾ, ਸਗੋਂ ਇਸ ਨੂੰ ਪੜਾਅਵਾਰ ਲਾਗੂ ਕਰਨ ਅਤੇ ਖਪਤਕਾਰਾਂ ਨੂੰ ਵਿਕਲਪ ਦੇਣ ਦੀ ਕਰਦਾ ਹੈ ਵਕਾਲਤਅਪ੍ਰੈਲ...
Mohali Vigilance Raid:ਮੋਹਾਲੀ ਤਹਿਸੀਲ ‘ਚ ਵਿਜੀਲੈਂਸ ਦਾ ਵੱਡਾ ਐਕਸ਼ਨ, 1 ਲੱਖ ਰਿਸ਼ਵਤ ਲੈਂਦੀ ਕਲਰਕ...
ਮੋਹਾਲੀ: ਪੰਜਾਬ ਵਿਜੀਲੈਂਸ ਬਿਊਰੋ ਨੇ ਮੋਹਾਲੀ ਤਹਿਸੀਲ ਦਫ਼ਤਰ ਵਿੱਚ ਵੱਡੀ ਕਾਰਵਾਈ ਕਰਦਿਆਂ ਤਹਿਸੀਲਦਾਰ ਦੀ ਕਲਰਕ ਭੂਪਿੰਦਰ ਕੌਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ...
Bathinda ਨੂੰ ਮਿਲਿਆ ਨਵਾਂ ਰੇਲਵੇ ਓਵਰਬ੍ਰਿਜ; ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ | ਪੰਜਾਬ ਖ਼ਬਰਾਂ
ਟ੍ਰੈਫਿਕ ਭੀੜ ਨੂੰ ਘਟਾਉਣ ਲਈ ਬਠਿੰਡਾ ਵਿੱਚ ਨਵੇਂ ਰੇਲਵੇ ਓਵਰਬ੍ਰਿਜ ਬਣਾਉਣ ਦੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ; ਇਸ ਦੌਰਾਨ, ਅਮਰਪੁਰਾ ਬਸਤੀ ਓਵਰਬ੍ਰਿਜ ਦੀਵਾਲੀ ਤੱਕ...
Bathinda: ਕਾਂਗਰਸ ਦੀ ਸਟੇਜ ਤੋਂ ਵੜਿੰਗ ਸਾਹਮਣੇ ਨਾਅਰੇ ਲਗਾਉਣ ਵਾਲਾ ਨਿਕਲਿਆ ‘ਚਿੱਟਾ ਤਸਕਰ’ |
ਕਮਲਦੀਪ ਸਿੰਘ ਨੂੰ ਪਹਿਲਾਂ 25 ਮਈ ਨੂੰ ਬਠਿੰਡਾ ਵਿੱਚ 506 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ 'ਚੰਨੀ ਜ਼ਿੰਦਾਬਾਦ' ਦੇ ਨਾਅਰੇ ਲਾਉਣ ਵਾਲੇ ਨੌਜਵਾਨ...
ਟਰੰਪ ਕੋਲ ਪਤਾ ਨਹੀਂ ਕਿਹੜੀ CD ਪਈ ਹੈ, ਮੋਦੀ ਇੱਕ ਮਿੰਟ ਵਿਚ ਮੰਨ ਲੈਂਦੇ...
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੋਦੀ ਇੱਕ ਮਿੰਟ ਵਿੱਚ ਟਰੰਪ ਨਾਲ ਸਹਿਮਤ ਹੋ ਜਾਂਦੇ ਨੇ ਉਨ੍ਹਾਂ ਅੱਗੇ ਕਿਹਾ- ਅਮਰੀਕੀ ਰਾਸ਼ਟਰਪਤੀ ਕੋਲ ਪਤਾ ਨਹੀਂ...















