ਸ਼ੁਗਰ ਮਿੱਲ ਮੈਨੇਜਮੈਂਟ ਵੱਲੋਂ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨ ਦੇ ਵਿਰੋਧ ਵਿੱਚ ਪੂਰਨ ‘ਟੂਲ ਡਾਊਨ’ ਹੜਤਾਲ

0
6

ਪ੍ਰੈੱਸ ਨੋਟ

ਮਿਤੀ: 25 ਨਵੰਬਰ, 2026

ਵਿਸ਼ਾ: ਸ਼ੁਗਰ ਮਿੱਲ ਮੈਨੇਜਮੈਂਟ ਵੱਲੋਂ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨ ਦੇ ਵਿਰੋਧ ਵਿੱਚ ਪੂਰਨ ‘ਟੂਲ ਡਾਊਨ’ ਹੜਤਾਲ ਸਬੰਧੀ

ਆਮ ਜਨਤਾ ਅਤੇ ਪ੍ਰੈੱਸ ਦੇ ਧਿਆਨ ਹਿੱਤ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸ਼ੁਗਰ ਮਿੱਲ ਦੇ ਸਮੂਹ ਵਰਕਰਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਪੂਰਨ ਤੌਰ ‘ਤੇ ‘ਟੂਲ ਡਾਊਨ’ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਰਕਰ ਯੂਨੀਅਨ ਵੱਲੋਂ ਨਿਯਮਾਂ ਅਨੁਸਾਰ ਮਿੱਲ ਮੈਨੇਜਮੈਂਟ ਨੂੰ ਪਹਿਲਾਂ ਹੀ ਲਿਖਤੀ ਰੂਪ ਵਿੱਚ ਮੰਗ ਪੱਤਰ/ਬੇਨਤੀ ਪੱਤਰ ਸੌਂਪੇ ਜਾ ਚੁੱਕੇ ਹਨ। ਇਸ ਦੇ ਬਾਵਜੂਦ, ਮੈਨੇਜਮੈਂਟ ਵੱਲੋਂ ਇਨ੍ਹਾਂ ਮੰਗਾਂ ‘ਤੇ ਕੋਈ ਵੀ ਬਣਦੀ ਕਾਰਵਾਈ ਜਾਂ ਸੁਣਵਾਈ ਨਹੀਂ ਕੀਤੀ ਗਈ ਅਤੇ ਵਰਕਰਾਂ ਦੇ ਹੱਕਾਂ ਨੂੰ ਜਾਣਬੁੱਝ ਕੇ ਅਣਸੁਣਿਆ ਕੀਤਾ ਗਿਆ ਹੈ। ਮੈਨੇਜਮੈਂਟ ਦੇ ਇਸ ਗੈਰ-ਜ਼ਿੰਮੇਵਾਰਾਨਾ ਰਵੱਈਏ ਦੇ ਨਤੀਜੇ ਵਜੋਂ, ਵਰਕਰਾਂ ਕੋਲ ਆਪਣਾ ਰੋਸ ਪ੍ਰਗਟ ਕਰਨ ਲਈ ‘ਟੂਲ ਡਾਊਨ’ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ।

ਇਸ ਸੰਬੰਧੀ ਰੋਸ ਪ੍ਰਦਰਸ਼ਨ ਵਿੱਚ ਯੂਨੀਅਨ ਦੇ ਅਹੁਦੇਦਾਰ-ਪ੍ਰਧਾਨ ਜਗਮੋਹਨ ਸਿੰਘ, ਵਾਈਸ ਪ੍ਰਧਾਨ ਅਮਨਦੀਪ ਸਿੰਘ, ਸੈਕਟਰੀ ਰਵਨੀਤ ਸਿੰਘ, ਰਣਵੀਰ ਸਿੰਘ ਅਤੇ ਹੋਰ ਸਮੂਹ ਵਰਕਰ ਸ਼ਾਮਲ ਹਨ।