0
2
ਟਰੰਪ ਮੁੜ ਛੇੜਨਗੇ ਟੈਰਿਫ ਵਾਰ? ਭਾਰਤ ਸਮੇਤ 14 ਦੇਸ਼ਾਂ 'ਤੇ ਡਿਊਟੀ ਵਧਾਉਣ ਦੀ ਤਿਆਰੀ

Punjab Lottery Result: ਫਿਲੌਰ ਦੇ ਪਿੰਡ ਰੁੜਕਾ ਕਲਾਂ ਦੇ ਹਰਪ੍ਰੀਤ ਦੀ 50 ਰੁਪਏ ਦੀ ਲਾਟਰੀ ਟਿਕਟ ਨਿਕਲੀ 21 ਲੱਖ ਰੁਪਏ ਦੀ ਜੇਤੂ। ਪੰਜਾਬ ਸਟੇਟ ਡੀਅਰ ਲਾਟਰੀ ਵਿੱਚ ਜਿੱਤਿਆ ਪਹਿਲਾ ਇਨਾਮ।Punjab Lottery Winner: 50 ਰੁਪਏ ਦੀ ਲਾਟਰੀ ਟਿਕਟ ਨੇ ਬਦਲੀ ਕਿਸਮਤ, ਨਿਕਲਿਆ 21 ਲੱਖ ਰੁਪਏ ਦਾ ਪਹਿਲਾ ਇਨਾਮਕਿਸੇ ਇਨਸਾਨ ਦੀ ਕਿਸਮਤ ਕਦੋ ਬਾਦਲ ਜਾਵੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿਥੇ ਇੱਕ ਵਿਅਕਤੀ ਰਾਤੋਂ ਰਾਤ ਲੱਖਪਤੀ ਬਣ ਗਿਆ। ਦਰਅਸਲ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਫਿਲੌਰ ਇਲਾਕੇ ਦੇ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ ਹਰਪ੍ਰੀਤ ਦੀ ਕਿਸਮਤ ਚਮਕ ਗਈ ਹੈ। ਪੰਜਾਬ ਸਟੇਟ ਡੀਅਰ ਲਾਟਰੀ ਬੰਪਰ ਵੀਕਲੀ ਵਿੱਚ ਹਰਪ੍ਰੀਤ ਨੇ 21 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਮਹਿਜ਼ 50 ਰੁਪਏ ਦੀ ਲਾਟਰੀ ਟਿਕਟ ਨੇ ਉਸ ਨੂੰ ਲੱਖਪਤੀ ਬਣਾ ਦਿੱਤਾ ਹੈ। ਇਸ ਖ਼ਬਰ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।ਦੱਸ ਦੇਈਏ ਕਿ ਹਰਪ੍ਰੀਤ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਹੁਣ 21 ਲੱਖ ਰੁਪਏ ਦਾ ਇਨਾਮ ਨਿਕਲਣ ਨਾਲ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।50 ਰੁਪਏ ਦੀ ਲਾਟਰੀ ਟਿਕਟ ਨੇ ਖੋਲ੍ਹੀ ਕਿਸਮਤਲਾਟਰੀ ਜੇਤੂ ਹਰਪ੍ਰੀਤ ਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਲਗਾਤਾਰ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ। ਹਾਲਾਂਕਿ ਪਹਿਲਾਂ ਉਸ ਦੀ ਕਿਸਮਤ ਨਹੀਂ ਚਮਕੀ, ਪਰ ਇਸ ਵਾਰ 50 ਰੁਪਏ ਦੀ ਟਿਕਟ ਨੇ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆ ਦਿੱਤੀਆਂ। ਹਰਪ੍ਰੀਤ ਮੁਤਾਬਕ ਹਫ਼ਤਾਵਾਰੀ ਪੰਜਾਬ ਸਟੇਟ ਡੀਅਰ ਲਾਟਰੀ ਵਿੱਚ ਉਸ ਨੂੰ 21 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਇਨਾਮ ਦੀ ਰਕਮ ਕਲੇਮ ਕਰਨ ਲਈ ਉਹ ਲੁਧਿਆਣਾ ਸਥਿਤ ਲਾਟਰੀ ਵਿਕਰੇਤਾ ਗਾਂਧੀ ਬ੍ਰਦਰਜ਼ ਕੋਲ ਪਹੁੰਚਿਆ।ਗਾਂਧੀ ਬ੍ਰਦਰਜ਼ ਦੇ ਮੁਖੀ ਨੇ ਜਤਾਈ ਖੁਸ਼ੀਇਸ ਮੌਕੇ ਲਾਟਰੀ ਵਿਕਰੇਤਾ ਗਾਂਧੀ ਬ੍ਰਦਰਜ਼ ਦੇ ਮੁਖੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਜ਼ਰੂਰਤਮੰਦ ਪਰਿਵਾਰ ਦੀ ਲਾਟਰੀ ਨਿਕਲੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਜੇਬ ਅਤੇ ਸਮਰੱਥਾ ਮੁਤਾਬਕ ਹੀ ਲਾਟਰੀ ਵਿੱਚ ਕਿਸਮਤ ਅਜ਼ਮਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਲਾਟਰੀ ਵਿੱਚ ਬੰਪਰ ਦਾ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ ਵਿੱਚੋਂ ਨਿਕਲਣਾ ਲਾਜ਼ਮੀ ਨਹੀਂ ਹੁੰਦਾ, ਪਰ ਇਸ ਵਾਰ ਹਰਪ੍ਰੀਤ ਦੀ ਕਿਸਮਤ ਚਮਕ ਗਈ ਅਤੇ ਉਸ ਨੇ 21 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ। 50 ਰੁਪਏ ਦੀ ਟਿਕਟ ਨਾਲ 21 ਲੱਖ ਰੁਪਏ ਜਿੱਤਣ ਵਾਲੇ ਹਰਪ੍ਰੀਤ ਦੀ ਇਹ ਖ਼ਬਰ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।Read More

Rozana Times

LEAVE A REPLY

Please enter your comment!
Please enter your name here