ਕੀ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਰਿਸ ਪੰਜਾਬ ਦੇ (WPD), ਬਹੁਜਨ ਸਮਾਜ ਪਾਰਟੀ (BSP) ਅਤੇ ਅਕਾਲੀ ਦਲ ਪੁਨਰ ਸੁਰਜੀਤ ਧੜੇ ਵਿਚਾਲੇ ਨਵਾਂ ਗਠਜੋੜ ਬਣ ਸਕਦਾ ਹੈ? ਜੇ ਅਜਿਹਾ ਗਠਜੋੜ ਬਣਦਾ ਹੈ ਤਾਂ ਪੰਜਾਬ ਦੇ ਸਿਆਸੀ ਸਮੀਕਰਨਾਂ ’ਤੇ ਇਸ ਦਾ ਕੀ ਅਸਰ ਪਵੇਗਾ ਅਤੇ ਕਿਹੜੀਆਂ ਸਿਆਸੀ ਧਿਰਾਂ ਨੂੰ ਇਸ ਨਾਲ ਨੁਕਸਾਨ ਹੋ ਸਕਦਾ ਹੈ? ਦੂਜੇ ਪਾਸੇ, ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਵਿੱਚ ਪੇਚ ਕਿੱਥੇ ਫਸਿਆ ਹੋਇਆ ਹੈ? ਕੀ ਸੀਟਾਂ ਦੀ ਵੰਡ ਮੁੱਖ ਮੁੱਦਾ ਹੈ ਜਾਂ ਕੋਈ ਹੋਰ ਕਾਰਨ ਹੈ? ਕੀ ਨਵੇਂ ਸਿਆਸੀ ਸਮੀਕਰਨ SAD-BJP ਦੇ ਵਿਕਲਪਾਂ ਨੂੰ ਪ੍ਰਭਾਵਿਤ ਕਰਨਗੇ ਅਤੇ ਕੀ ਭਾਜਪਾ ਪੰਜਾਬ ਵਿੱਚ ਕਿਸੇ ਹੋਰ ਗਠਜੋੜ ਦਾ ਫਾਰਮੂਲਾ ਤਿਆਰ ਕਰ ਸਕਦੀ ਹੈ?







