ਸ਼ੈਰੀ ਮਾਨ ਨਾਲ ਖ਼ਾਸ ਗੱਲਬਾਤ, ਜਿਸ ਵਿੱਚ ਗਾਇਕ ਨੇ ‘ਯਾਰ ਅਣਮੁੱਲੇ’ ਦੇ ਪੁਰਾਣੇ ਕਿੱਸੇ ਸਾਂਝੇ ਕੀਤੇ। ਸ਼ੈਰੀ ਮਾਨ ‘THAT ERA’ ਟੂਰ ਰਾਹੀਂ ਵਾਪਸੀ ਕਰ ਰਹੇ ਹਨ, ਜਿਸ ਦੀ ਸ਼ੁਰੂਆਤ 28 ਨਵੰਬਰ ਤੋਂ ਹੋਵੇਗੀ। ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਦੇ ਦੌਰ ਵਿੱਚ ਰਹਿ ਕੇ ਖੁਸ਼ ਹਨ ਅਤੇ ਗੀਤਾਂ ਵਿੱਚ ਸੱਚ ਦੀ ਝਲਕ ਨਜ਼ਰ ਆਉਣੀ ਜ਼ਰੂਰੀ ਹੈ। ਇਸ ਦੌਰਾਨ ‘ਹਵਾ ਦੇ ਬੁੱਲ੍ਹੇ’ ਅਤੇ ਸ਼ਰਾਰਤ ਭਰੀ ‘ਕਸੂਤੀ ਡਿਗਰੀ’ ਨਾਲ ਜੁੜੀਆਂ ਗੱਲਾਂ ਵੀ ਹੋਈਆਂ।







