ਕੀ ਇਸ ਵਾਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਲੋਕਾਂ ਦੀ ਪਸੰਦ ਅਤੇ ਉਨ੍ਹਾਂ ਦੀਆਂ ਲੋੜਾਂ ਦੇ ਆਧਾਰ ’ਤੇ ਚੋਣ ਮੈਨੀਫੈਸਟੋ ਤਿਆਰ ਕਰਨਗੀਆਂ? ਕੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਲੋਕ ਲੁਭਾਊ ਸਕੀਮਾਂ ਦੀ ਭਰਮਾਰ ਹੋਵੇਗੀ ਅਤੇ ਕੀ ਅਜਿਹੀਆਂ ਸਕੀਮਾਂ ਵੋਟਾਂ ਦੀ ਗਾਰੰਟੀ ਬਣ ਸਕਦੀਆਂ ਹਨ? ਪੰਜਾਬ ਦੀ ਮੌਜੂਦਾ ਆਰਥਿਕ ਸਥਿਤੀ ਵਿੱਚ ਕੀ ਇਹ ਵਾਅਦੇ ਪੂਰੇ ਕਰਨਾ ਅਤੇ ਸਕੀਮਾਂ ਜਾਰੀ ਰੱਖਣਾ ਸੰਭਵ ਹੈ? ਕੀ ਸਿਆਸੀ ਪਾਰਟੀਆਂ ਪੰਜਾਬ ਦੀ ਆਮਦਨ ਵਧਾਉਣ ਦਾ ਰੋਡਮੈਪ ਵੀ ਪੇਸ਼ ਕਰਨਗੀਆਂ? ਸੂਬੇ ਦੇ ਮਾਲੀਏ ਵਿੱਚ ਵੱਡੇ ਵਾਧੇ ਦੀ ਕਿੰਨੀ ਸੰਭਾਵਨਾ ਹੈ ਅਤੇ ਕੀ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣਾ ਜ਼ਰੂਰੀ ਹੈ? ਇਨ੍ਹਾਂ ਅਹਿਮ ਸਵਾਲਾਂ ’ਤੇ ਹੋਵੇਗੀ ਖ਼ਾਸ ਚਰਚਾ।







