ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀਆਂ ਟਿਕਟਾਂ ਜਲਦੀ ਐਲਾਨਣ ਦੇ ਫੈਸਲੇ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕੀ ਪਹਿਲਾਂ ਉਮੀਦਵਾਰ ਐਲਾਨਣ ਨਾਲ AAP ਨੂੰ ਚੋਣ ਮੈਦਾਨ ਵਿੱਚ ਫਾਇਦਾ ਮਿਲ ਸਕਦਾ ਹੈ? ਕੀ ਇਸ ਫੈਸਲੇ ਦਾ ਅਸਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀਆਂ ਚੋਣ ਰਣਨੀਤੀਆਂ ’ਤੇ ਵੀ ਪਵੇਗਾ? ਕੀ ਦੂਜੀਆਂ ਪਾਰਟੀਆਂ ’ਤੇ ਵੀ ਜਲਦੀ ਉਮੀਦਵਾਰ ਐਲਾਨਣ ਦਾ ਦਬਾਅ ਬਣੇਗਾ ਅਤੇ ਕੀ ਇਸ ਨਾਲ ਪੰਜਾਬ ਦੀ ਸਿਆਸੀ ਹਵਾ ਬਦਲ ਸਕਦੀ ਹੈ? ਸਭ ਤੋਂ ਵੱਡਾ ਸਵਾਲ ਇਹ ਹੈ ਕਿ AAP ਦੀ ਪਹਿਲੀ ਸੂਚੀ ਵਿੱਚ ਕਿਸ ਨੂੰ ਟਿਕਟ ਮਿਲੇਗੀ ਅਤੇ ਕਿਸ ਦਾ ਪੱਤਾ ਕੱਟ ਸਕਦਾ ਹੈ? ਜਾਣੋ ਇਸ ਫੈਸਲੇ ਦੇ ਸਿਆਸੀ ਮਾਇਨੇ ਅਤੇ ਪੂਰਾ ਵਿਸ਼ਲੇਸ਼ਣ।







