ਮੰਗਾਂ ਉਪਰ ਮੰਤਰੀ ਨੇ ਸਹਿਮਤੀ ਜਤਾਈ ਕੱਲ੍ਹ ਦੁਪਹਿਰ ਨੂੰ ਕੀਤਾ ਜਾਵੇਗਾ ਸਪੱਸ਼ਟ: ਰੇਸ਼ਮ ਸਿੰਘ ਗਿੱਲ |

0
4
89,000 ਤਸਕਰ ਗ੍ਰਿਫ਼ਤਾਰ, 23 ਕਰੋੜ ਰੁਪਏ ਦੀ 'ਨਸ਼ੇ ਦੀ ਕਮਾਈ' ਬਰਾਮਦ

ਆਫਰ ਲੈਟਰਾ ਤੇ ਕੋਈ ਸਹਿਮਤੀ ਨਹੀਂ ਸਰਕਾਰ ਆਊਟ ਸੋਰਸ ਨੂੰ ਕੰਟਰੈਕਟ ਤੇ ਜੁਆਇੰਨ ਕਰਵਾਉਣਾ ਕਰੇ ਸ਼ੁਰੂ-ਹਰਕੇਸ਼ ਕੁਮਾਰ ਵਿੱਕੀਤਿੰਨ ਮੁੱਖ ਮੰਗਾਂ ਅਤੇ ਬਾਕੀ ਮੰਗਾਂ ਦਾ ਹੱਲ ਨਾ ਹੋਈਆ ਤਾਂ 1 ਨਵੰਬਰ ਨੂੰ ਯੂਨੀਅਨ ਦੀ ਲੁਧਿਆਣੇ ਮੀਟਿੰਗ ਕਰਕੇ ਕੀਤਾ ਜਾਵੇਗਾ ਸੰਘਰਸ਼ ਦਾ ਐਲਾਨ-ਸਮਸੇਰ ਸਿੰਘਚੰਡੀਗੜ੍ਹ :  ਅੱਜ ਮਿਤੀ 29/10/2026 ਨੂੰ ਪੰਜਾਬ ਰੋਡਵੇਜ,ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਮੀਟਿੰਗ ਸਿਵਲ ਸਕੱਤਰ ਪੰਜਾਬ ਵਿੱਚ ਮਾਣਯੋਗ ਵਿੱਤ/ਟਰਾਂਸਪੋਰਟ ਮੰਤਰੀ ਸਮੇਤ ਦੋਵੇ ਵਿਭਾਗ ਦੇ ਅਧਿਕਾਰੀ ਅਤੇ ਪਰਸੋਨਲ ਅਤੇ ਵਿੱਤ ਵਿਭਾਗ ਦੇ ਅਧਿਕਾਰੀ ਸਮਤੇ ਗ੍ਰਹਿ ਵਿਭਾਗ ਦੇ ਅਧਿਕਾਰੀ ਵੀ ਮੀਟਿੰਗ ਹੋਈ।ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਮੀਟਿੰਗ ਵਿੱਚ ਆਊਟ ਸੋਰਸ ਮੁਲਾਜ਼ਮਾਂ ਨੂੰ ਐਕਟ 2026 ਦੇ ਤਹਿਤ ਸਿੱਧਾ ਠੇਕੇ ਤੇ ਲੈਣ ਸਬੰਧੀ ਗੰਭੀਰ ਵਿਚਾਰ ਚਰਚਾ ਹੋਈ,ਜਿਸ ਤੇ ਯੂਨੀਅਨ ਨੇ ਸਪਸ਼ਟ ਕੀਤਾ ਕਿ ਸਾਨੂੰ ਆਂਫਰ ਲੈਟਰ ਨਹੀਂ ਚਾਹੀਦੇ ਮੁਲਾਜਮਾਂ ਨੂੰ ਐਕਟ ਤਹਿਤ ਕੰਟਰੈਕਟ ਤੇ ਕਰਨ ਲਈ ਜੁਆਇੰਨ ਲੈਟਰ ਭਾਵ ਜੁਆਇੰਨ ਕਰਵਾਇਆ ਜਾਵੇ ਜਿਹੜੀ ਪ੍ਰਕਿਰਿਆ ਪਰਸੋਨਲ ਵਿਭਾਗ ਤੋਂ ਪ੍ਰਵਾਨਗੀ ਲੈਣ ਲਈ ਕੇਡਰ ਲਿਜੀਬਿਲਟੀ ਤਹਿ ਕਰਨੀ ਹੈ ਉਹ ਸਪੱਸ਼ਟ ਕਰਕੇ ਸਪੱਸ਼ਟ ਸਾਫ ਤੋਰ ਤੇ ਸਾਰੇ ਮੁਲਾਜ਼ਮਾਂ ਨੂੰ ਜੁਆਇੰਨਗ ਲੈਟਰ ਦਿੱਤੇ ਜਾਣ ,ਇਸ ਤੋਂ ਇਲਾਵਾ ਜਿਹਨਾਂ ਮੁਲਾਜ਼ਮਾਂ ਦੇ ਕਿਸੇ ਕਾਰਣ ਕਰਕੇ ਸਮਾਂ ਘੱਟਦਾ ਹੈ ਉਨ੍ਹਾਂ ਨੂੰ ਕਮੇਟੀ ਵਿਚਾਰਿਆ ਜਾਵੇ ਜਿਸ ਤੇ ਮੰਤਰੀ ਜੀ ਵਲੋਂ ਪਹਿਲਾਂ ਜਿਹੜੇ 80-85% ਮੁਲਾਜ਼ਮਾਂ ਸਿੱਧੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਕੰਟਰੈਕਟ ਤੇ ਕਰਨ ਲਈ ਕਿਹਾ ਗਿਆ ਇਸ ਤੋਂ ਇਲਾਵਾ ਜਿਹੜੇ ਮੁਲਾਜ਼ਮਾ 5 ਸਾਲ ਤੋਂ ਵੱਧ ਸਮਾਂ ਕੰਮ ਕਰਦੇ ਹੋ ਗਏ ਹਨ ਸਾਰਿਆਂ ਨੂੰ ਪੁਰਾਣਾ ਸਮਾਂ ਗਿਣਤੀ ਵਿੱਚ ਕੱਠਾ ਕਰਕੇ ਕੰਟਰੈਕਟ ਤੇ ਕੀਤਾ ਜਾਵੇ ਇਸ ਤੋਂ ਇਲਾਵਾ ਮੰਤਰੀ ਜੀ ਨੇ ਕਿਹਾ ਕਿ ਸਮਾਂ ਘੱਟ ਜਾਂ ਐਕਟ ਤੋ ਬਾਹਰ ਰਹਿਦੇ ਮੁਲਾਜਮਾ ਨੂੰ ਕੰਟਰੈਕਟ ਤੇ ਕਰਨ ਦੇ ਲਈ ਯੂਨੀਅਨ ਵਲੋਂ ਮੰਗ ਕੀਤੀ ਕਿ ਲਿਖਿਤੀ ਰੂਪ ਵਿੱਚ ਦਿੱਤਾ ਜਾਵੇਗਾਂ ਜਦੋਂ 5 ਸਾਲ ਪੂਰੇ ਹੋ ਜਾਣਗੇ ਤੁਰੰਤ ਉਹਨਾਂ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇਗਾ। ਇਸ ਮੰਗ ਤੇ ਵੀ ਮੰਤਰੀ ਸਾਬ ਨੇ ਹਾਮੀ ਭਰੀ ਪ੍ਰੰਤੂ ਜਿਹਨਾਂ ਟਾਇਮ ਲਿਖਤੀ ਨਹੀਂ ਮਿਲਦਾ ਉਹਨਾਂ ਸਮਾਂ ਯੂਨੀਅਨ ਇਸ ਗੱਲ ਤੇ ਭਰੋਸਾ ਨਹੀਂ ਕਰ ਸਕਦੀ ।ਪਨਬਸ ਦੇ ਵਿੱਚ ਕੰਟਰੈਕਟ ਮੁਲਾਜ਼ਮਾਂ ਤੇ ਸਰਵਿਸ ਰੂਲਾ ਤਹਿਤ ਪੱਕਾ ਕੀਤਾ ਜਾਵੇ ਜਿਸ ਤੇ ਜੰਥੇਬੰਦੀ ਦੀ ਮਿਹਨਤ ਸਦਕਾ ਸਰਵਿਸ ਰੂਲ ਬਣ ਚੁੱਕੇ ਹਨ ਵਿੱਤ ਤੇ ਪਰਸੋਨਲ ਤੋਂ ਪ੍ਰਵਾਨਗੀ ਮਿਲ ਚੁੱਕੀ ਹੈ 31 ਅਕਤੂਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਪਾਸ ਕਰਕੇ ਲਾਗੂ ਕੀਤੇ ਜਾਣ ਲਈ ਮੰਤਰੀ ਜੀ ਵਲੋਂ ਕਿਹਾ ਗਿਆ ਜਿਸ ਵਿੱਚ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਲਾਗੂ ਸਾਰੇ ਬਣਦੇ ਬੈਨਫਿੱਟ ਦਿੱਤੇ ਜਾਣਗੇ ਸੰਘਰਸ਼ ਦੌਰਾਨ ਜ਼ੋ ਮੁਲਾਜ਼ਮਾਂ ਤੇ ਪਰਚੇ ਦਰਜ਼ ਹੋਏ ਹਨ ਟਰਾਂਸਪੋਰਟ ਮੰਤਰੀ ਵੱਲੋਂ ਤੁਰੰਤ ਲਿਖਤੀ ਚਿੱਠੀ ਮਾਰਕ ਕਰਕੇ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਹੈ ਜਲਦੀ ਹੀ ਪਰਚੇ ਰੱਦ ਹੋ ਜਾਣਗੇ ਜ਼ੋ ਗ੍ਰਹਿ ਵਿਭਾਗ ਦੇ ਅਧਿਕਾਰੀ ਦੀ ਡਿਊਟੀ ਫਿਕਸ ਕਰ ਦਿੱਤੀ ਹੈ ।ਸ਼ਮਸ਼ੇਰ ਸਿੰਘ ਢਿੱਲੋਂ ਇਸ ਤੋ ਇਲਾਵਾ ਪਨਬੱਸ/ਪੀ ਆਰ ਟੀ ਸੀ ਦੇ ਅਪੀਲ ਰਿਜੈਕਟ,ਬਲੈਕ ਲਿਸਟ, ਗੈਰਹਾਜ਼ਰ ਕਰਕੇ ਕੱਢ ਮੁਲਾਜਮਾ ਨੂੰ 30/06/2023 ਨੂੰ ਜਾਰੀ ਸਰਕਾਰ ਦੀਆਂ ਹਦਾਇਤਾਂ ਤੇ ਬਹਾਲ ਕਰਨ ਦੇ ਮੰਤਰੀ ਸਾਬ ਨੇ ਸਖ਼ਤ ਆਦੇਸ਼ ਦੇ ਦਿੱਤੇ ਹਨ। ਇਸ ਤੋਂ ਇਲਾਵਾ ਨਵੇ ਮੁਲਾਜ਼ਮਾਂ ਨੂੰ ਤਨਖਾਹ ਵਾਧਾ ਲਾਗੂ ਕਰਨ ਲਈ ਮੰਤਰੀ ਜਾਂ ਵਲੋਂ ਫਾਈਨਲ ਮੰਗਵਾਈ ਗਈ ਸੀ ਪ੍ਰੰਤੂ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਪੰਜਾਬ ਵਲੋਂ ਤਨਖਾਹ ਵਾਧੇ ਨੂੰ ਬੋਰਡ ਆਫ ਡਾਇਰੈਕਟਰਜ਼ ਵਿੱਚ ਪਾਸ ਕਰਨ ਲਈ ਸਮਾਂ ਮੰਗਿਆ ਗਿਆ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਵਿੱਚ ਰਹਿੰਦੀਆਂ ਤਰੁੱਟੀਆਂ ਜਿਵੇ ਡਰਾਈਵਰ ਵਰਕਸ਼ਾਪ ਸਟਾਫ਼ ਤੇ 25500 ਸਕੇਲ ਲਈ ਪਨਬੱਸ ਵਲੋਂ ਪੀ ਆਰ ਟੀ ਸੀ ਪਾਸੋਂ ਪੱਤਰ ਦੀ ਮੰਗ ਕੀਤੀ ਗਈ ਅਤੇ ਪ੍ਰਸੋਨਲ/ਵਿੱਤ ਵਿਭਾਗ ਪਾਸੋਂ ਸੇਧ ਲੈਣ ਤੇ ਜੇਕਰ ਬਣਦੇ ਹੋਏ ਏਰੀਅਲ ਸਮੇਤ ਦੇਣ ਦੀ ਗੱਲ ਕੀਤੀ ਗਈ ਇਸ ਤੋਂ ਇਲਾਵਾ ਬਾਕੀ ਮੰਗਾਂ ਨਵੀਂ ਬੱਸਾਂ ਪਾਉਣ,ਟਾਇਰ ਬੈਟਰੀਆਂ ਸਪੇਅਰਪਾਰਟ ਸਾਰੀਆਂ ਮੰਗਾਂ ਉਪਰ ਵਿਚਾਰ ਚਰਚਾ ਕੀਤੀ ਗਈਉਪਰੋਕਤ ਮੰਗਾਂ ਉਪਰ ਬਣੀ ਸਹਿਮਤੀ ਨੂੰ ਮੁੱਖ ਰੱਖਦਿਆਂ ਜੱਥੇਬੰਦੀ ਵੱਲੋ ਫੈਸਲਾ ਕੀਤਾ ਗਿਆ ਕਿ ਕੱਲ ਅਤੇ ਪਰਸੋਂ ਨੂੰ ਵਿਭਾਗ ਵਲੋਂ ਕਲੀਅਰ ਕਰਨਾ ਭਾਵ ਮੰਗਾਂ ਲਾਗੂ ਕਰਨ ਲਈ ਸਮਾਂ ਦਿੰਦੇ ਹੋਏ ਮਿਤੀ 1 ਨਬੰਵਰ 2026 ਦਿਨ ਐਤਵਾਰ ਨੂੰ ਸਵੇਰੇ 10 ਵਜੇ ਲੁਧਿਆਣੇ ਈਸੜੂ ਭਵਨ ਜੱਥੇਬੰਦੀ ਦੀ ਮੀਟਿੰਗ ਰੱਖੀ ਗਈ ਹੈ ਜੇਕਰ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਮੀਟਿੰਗ ਉਪਰੰਤ ਅੱਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।Read More

Rozana Times

LEAVE A REPLY

Please enter your comment!
Please enter your name here