ਦੱਸ ਦਈਏ ਕਿ ਕਰੀਬ ਦੋ ਹਫ਼ਤੇ ਪਹਿਲਾਂ ਨੌਜਵਾਨ ਤਜਿੰਦਰ ਸਿੰਘ ਦਾ ਪਿੰਡ ਭੂਸ ਵਿਖੇ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸੇ ਰੰਜਿਸ਼ ਦੇ ਚੱਲਦਿਆਂ ਤਜਿੰਦਰ ’ਤੇ ਹਮਲੇ ਦੀ ਸਾਜ਼ਿਸ਼ ਰਚੀ ਗਈ ਅਤੇ ਤਜਿੰਦਰ ਦੀ ਮੰਗੇਤਰ ਲੜਕੀ ਨੇ ਪੈਸੇ ਦੇ ਕੇ ਨੌਂ ਮੁੰਡਿਆਂ ਨੂੰ ਕਤਲ ਲਈ ਉਕਸਾਇਆ। ਤਜਿੰਦਰ ਦੀ ਮਾਤਾ ਅਤੇ ਭੈਣ ਨੇ ਵੀ ਲੜਕੀ ਅਤੇ ਤਜਿੰਦਰ ਦੇ ਸਬੰਧਾਂ ਬਾਰੇ ਕਈ ਖੁਲਾਸੇ ਕੀਤੇ ਅਤੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਗੁਰਦਾਸਪੁਰ ਦੀ ਪਿੰਡ ਰੰਧਾਵਾ ਕਲੋਨੀ ਦੇ ਨੌਜਵਾਨ ਤਜਿੰਦਰ ਸਿੰਘ ਦੇ ਕਤਲ ਮਾਮਲੇ ਵਿਚ ਪੁਲਸ ਨੇ ਦੋਸ਼ੀ ਦੱਸੀ ਜਾਣ ਵਾਲੀ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਉਨ੍ਹਾਂ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਦਿਲਚਸਪੀ ਨਹੀਂ ਦਿਖਾ ਰਹੀ, ਜਿਨ੍ਹਾਂ ਦੀ ਮਦਦ ਨਾਲ ਲੜਕੀ ਨੇ ਤਜਿੰਦਰ ਦਾ ਕਤਲ ਕਰਵਾਇਆ। ਪਰਿਵਾਰ ਨੇ ਤਜਿੰਦਰ ਅਤੇ ਉਕਤ ਲੜਕੀ ਦੀਆਂ ਤਸਵੀਰਾਂ ਤੇ ਵੀਡੀਓ ਵੀ ਮੀਡੀਆ ਨਾਲ ਸਾਂਝੇ ਕੀਤੇ ਹਨ।ਦੱਸ ਦਈਏ ਕਿ ਕਰੀਬ ਦੋ ਹਫ਼ਤੇ ਪਹਿਲਾਂ ਨੌਜਵਾਨ ਤਜਿੰਦਰ ਸਿੰਘ ਦਾ ਪਿੰਡ ਭੂਸ ਵਿਖੇ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸੇ ਰੰਜਿਸ਼ ਦੇ ਚੱਲਦਿਆਂ ਤਜਿੰਦਰ ’ਤੇ ਹਮਲੇ ਦੀ ਸਾਜ਼ਿਸ਼ ਰਚੀ ਗਈ ਅਤੇ ਤਜਿੰਦਰ ਦੀ ਮੰਗੇਤਰ ਲੜਕੀ ਨੇ ਪੈਸੇ ਦੇ ਕੇ ਨੌਂ ਮੁੰਡਿਆਂ ਨੂੰ ਕਤਲ ਲਈ ਉਕਸਾਇਆ। ਤਜਿੰਦਰ ਦੀ ਮਾਤਾ ਅਤੇ ਭੈਣ ਨੇ ਵੀ ਲੜਕੀ ਅਤੇ ਤਜਿੰਦਰ ਦੇ ਸਬੰਧਾਂ ਬਾਰੇ ਕਈ ਖੁਲਾਸੇ ਕੀਤੇ ਅਤੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।ਇਸ ਮਾਮਲੇ ਵਿਚ ਪੁਲਸ ਅਧਿਕਾਰੀ ਐਸਪੀ ਮਨੋਜ ਕੁਮਾਰ ਨੇ ਕਿਹਾ ਕਿ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਹੋਰ ਦੋਸ਼ੀ ਵੀ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ।ਉੱਧਰ, ਇਨਸਾਫ਼ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪੁਲਸ ਹੈੱਡਕੁਆਰਟਰ ਗੁਰਦਾਸਪੁਰ ਵਿਖੇ ਐਸਐਸਪੀ ਦਫ਼ਤਰ ਸਾਹਮਣੇ ਜ਼ੋਰਦਾਰ ਧਰਨਾ ਦਿੱਤਾ। ਧਰਨਾਕਾਰੀਆਂ ਨੇ ਕਾਹਨੂੰਵਾਨ ਅਤੇ ਗੁਰਦਾਸਪੁਰ ਪੁਲਸ ਦੀ ਹੁਣ ਤੱਕ ਦੀ ਕਾਰਵਾਈ ’ਤੇ ਤਿੱਖੇ ਸਵਾਲ ਚੁੱਕਦਿਆਂ ਹਮਲਾਵਰਾਂ ਦੀ ਤੁਰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪਰਿਵਾਰ ਵੱਲੋਂ ਨੌਜਵਾਨ ਦੀ ਮ੍ਰਿਤਕ ਦੇਹ ਦਾ ਸੰਸਕਾਰ ਹਾਲੇ ਤੱਕ ਨਹੀਂ ਕੀਤਾ ਗਿਆ ਅਤੇ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਸ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।ਧਰਨੇ ਦੌਰਾਨ ਐਸਪੀ ਮਨੋਜ ਠਾਕੁਰ ਨੇ ਭਰੋਸਾ ਦਿੱਤਾ ਕਿ ਐਸਐਸਪੀ ਗੁਰਦਾਸਪੁਰ ਦੇ ਹੁਕਮਾਂ ’ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਹਮਲਾਵਰਾਂ ਤੱਕ ਪਹੁੰਚਣ ਲਈ ਤਿੰਨ ਮੈਂਬਰੀ ਐਸਆਈਟੀ (SIT) ਗਠਿਤ ਕਰ ਦਿੱਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਗੁਰਦਾਸਪੁਰ ਦੇ ਪੁਲਸ ਅਧਿਕਾਰੀਆਂ ਵੱਲੋਂ ਅੱਗੇ ਵਧਾਈ ਜਾਵੇਗੀ। ਇਸ ਭਰੋਸੇ ਮਗਰੋਂ ਕਈ ਘੰਟਿਆਂ ਤੋਂ ਚੱਲ ਰਿਹਾ ਧਰਨਾ ਫਿਲਹਾਲ ਸਮਾਪਤ ਕਰ ਦਿੱਤਾ ਗਿਆ।Read More







