ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਦੀ Bhagwant Mann ਸਰਕਾਰ ਵੱਲੋਂ ਮਹਿਲਾਵਾਂ ਦੇ ਸਨਮਾਨ ਅਤੇ ਸ਼ਕਤੀਕਰਨ ਲਈ ਇੱਕ ਵੱਡੀ ਪਹਿਲ!

0
30

ਮਹਿਲਾ ਉਦਮੀ ਸਨਮਾਨ ਪ੍ਰੋਗਰਾਮ’ ਦੇ ਤਹਿਤ ਸਾਰੇ ਪੰਜਾਬ ਵਿੱਚ ਹਜ਼ਾਰਾਂ ਮਹਿਲਾ ਉਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। 117 ਵਿਧਾਨ ਸਭਾ ਹਲਕਿਆਂ ਵਿੱਚ ਲਗਭਗ 1,700 ਮਹਿਲਾਵਾਂ ਨੂੰ ਹਲਕਾ ਪੱਧਰ ‘ਤੇ ਸਨਮਾਨ ਦਿੱਤਾ ਜਾਵੇਗਾ, ਜਦਕਿ ਟਾਪ 100 ਮਹਿਲਾ ਉਦਮੀਆਂ ਨੂੰ ਮੁੱਖ ਮੰਤਰੀ ਵੱਲੋਂ 25-25 ਹਜ਼ਾਰ ਰੁਪਏ ਦੀ ਇਨਾਮੀ ਰਕਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਵਾਰ ਪੰਜਾਬ ਸਰਕਾਰ ਮਹਿਲਾ ਦਿਵਸ ਨੂੰ ਸਿਰਫ ਇੱਕ ਦਿਨ ਨਹੀਂ, ਸਗੋਂ ਪੂਰੇ ਮਹੀਨੇ ਦੇ ਤਿਉਹਾਰ ਵਜੋਂ ਮਨਾਉਣ ਜਾ ਰਹੀ ਹੈ। ਇਸ ਪ੍ਰੋਗਰਾਮ ਵਿੱਚ ਪਿੰਡਾਂ ਦੀਆਂ ਮਹਿਲਾਵਾਂ ਤੋਂ ਲੈ ਕੇ ਸ਼ਹਿਰੀ ਮਹਿਲਾ ਉਦਮੀਆਂ ਤੱਕ ਸਭ ਨੂੰ ਮੰਚ ਦਿੱਤਾ ਜਾਵੇਗਾ। ਹਲਕਾ ਪੱਧਰ ‘ਤੇ ਚੁਣੀਆਂ ਗਈਆਂ ਲਗਭਗ 11,700 ਮਹਿਲਾਵਾਂ ਵਿੱਚੋਂ 2,300 ਮਹਿਲਾ ਉਦਮੀਆਂ ਨੂੰ ਜ਼ਿਲ੍ਹਾ ਪੱਧਰ ਲਈ ਸ਼ਾਰਟਲਿਸਟ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਨੂੰ ਜ਼ਿਲ੍ਹਾ ਪੱਧਰ ਦੇ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ।

ਫਿਰ ਜ਼ਿਲ੍ਹਾ ਪੱਧਰ ‘ਤੇ ਚੁਣੀਆਂ ਗਈਆਂ 2,300 ਮਹਿਲਾਵਾਂ ਵਿੱਚੋਂ ਟਾਪ 100 ਮਹਿਲਾ ਉਦਮੀਆਂ ਦਾ ਚੋਣ ਰਾਜ ਪੱਧਰ ਲਈ ਕੀਤਾ ਜਾਵੇਗਾ।
18 ਮਾਰਚ ਨੂੰ ਮੁੱਖ ਮੰਤਰੀ Bhagwant Mann ਇਨ੍ਹਾਂ ਟਾਪ 100 ਮਹਿਲਾ ਉਦਮੀਆਂ ਨੂੰ ਇੱਕ ਵਿਸ਼ੇਸ਼ ਸਮਾਰੋਹ ਵਿੱਚ 25-25 ਹਜ਼ਾਰ ਰੁਪਏ ਦੀ ਇਨਾਮੀ ਰਕਮ ਦੇ ਕੇ ਸਨਮਾਨਿਤ ਕਰਨਗੇ। ਪੰਜਾਬ ਸਰਕਾਰ ਦੇ ਅਨੁਸਾਰ, ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਮਹਿਲਾਵਾਂ ਵਿੱਚ ਆਤਮਨਿਰਭਰਤਾ ਅਤੇ ਉਦਮੀ ਸੋਚ ਨੂੰ ਵਧਾਵਾ ਦੇਣਾਹੈ।
Punjab State Rural Livelihood Mission ਦੇ ਪੋਰਟਲ ‘ਤੇ ਇਸ ਪ੍ਰੋਗਰਾਮ ਲਈ ਹੁਣ ਤੱਕ 28,000 ਤੋਂ ਵੱਧ ਮਹਿਲਾਵਾਂ ਨੇ ਨਾਮ ਦਰਜ ਕਰਵਾਇਆ ਹੈ, ਜੋ ਇਸ ਪਹਲ ਪ੍ਰਤੀ ਮਹਿਲਾਵਾਂ ਦੇ ਉਤਸ਼ਾਹ ਨੂੰ ਦਰਸਾਉਂਦਾ ਹੈ। ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਦਾ ਇਹ ਪ੍ਰੋਗਰਾਮ ਮਹਿਲਾਵਾਂ ਨੂੰ ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮਨਿਰਭਰ ਬਣਨ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ।
ਪਿੰਡ ਤੋਂ ਲੈ ਕੇ ਸ਼ਹਿਰ ਤੱਕ ਮਹਿਲਾ ਉਦਮੀਆਂ ਨੂੰ ਮੰਚ ਦੇ ਕੇ ਸਰਕਾਰ ਮਹਿਲਾ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕ ਰਹੀ ਹੈ।