ਅਕਾਲੀ ਦਲ ਚੋਣ ਮਨੋਰਥ ਕਮੇਟੀ ਨੇ ਵੱਖ-ਵੱਖ ਪਾਰਟੀ ਵਿੰਗਾਂ ਤੋਂ ਲਏ ਸੁਝਾਅ |

0
8
ਸਰਕਾਰ ਨੂੰ 4 ਹਫ਼ਤਿਆਂ ਦਾ ਅਲਟੀਮੇਟਮ, 70 ਹਜ਼ਾਰ ਅਧਿਆਪਕਾਂ ਨੂੰ ਕਿਉਂ ਮਿਲੇਗਾ 10 ਸਾਲ..

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਏਗੀ ਕਮੇਟੀ ਦੇ ਮੈਂਬਰ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਕਮੇਟੀ ਨੇ ਚੇਅਰਮੈਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਪਾਰਟੀ ਦੇ ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ ਅਤੇ ਬਾਜ਼ੀਗਰ ਫਰੰਟ ਵਿੰਗਾਂ ਤੋਂ ਸੁਝਾਅ ਲਏ ਹਨ।ਡਾ. ਚੀਮਾ ਨੇ ਕਿਹਾ ਕਿ ਵੱਖ-ਵੱਖ ਵਿੰਗਾਂ ਦੇ ਪ੍ਰਤੀਨਿਧਾਂ ਨੇ ਕਮੇਟੀ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ ਅਤੇ ਆਪਣੇ ਸੁਝਾਅ ਦਿੱਤੇ ਤੇ ਬਾਰੀਕੀ ਨਾਲ ਇਹਨਾਂ ’ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਬੀ ਸੀ ਵਿੰਗ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਅਤੇ ਬਾਜ਼ੀਗਰ ਫਰੰਟ ਦੇ ਚੇਅਰਮੈਨ ਦਵਿੰਦਰ ਸਿੰਘ ਦਿਆਲ ਸਮੇਤ ਸੀਨੀਅਰ ਆਗੂਆਂ ਨੇ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਤੇ ਆਪਣੇ ਸੁਝਾਅ ਦਿੱਤੇ। ਉਹਨਾਂ ਦੱਸਿਆ ਕਿ ਸਾਬਕਾ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੇ ਵੀ ਮੀ‌ਟਿੰਗ ਵਿਚ ਸ਼ਮੂਲੀਅਤ ਕੀਤੀ।ਡਾ. ਚੀਮਾ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਕਮੇਟੀ ਮਹਿਲਾ, ਯੂਥ, ਵਪਾਰ, ਐਨ ਆਰ ਆਈ, ਮੁਲਾਜ਼ਮ ਫਰੰਟ ਤੇ ਕਿਸਾਨਾਂ ਤੋਂ ਵੀ ਫੀਡਬੈਕ ਲਵੇਗੀ। ਉਹਨਾਂ ਕਿਹਾ ਕਿ ਅਸੀਂ ਸੂਬੇ ਦੇ ਵੱਖ-ਵੱਖ ਭਾਗਾਂ ਵਿਚ ਜਾਵਾਂਗੇ ਤਾਂ ਜੋ ਆਮ ਆਦਮੀ ਦੇ ਸੁਝਾਅ ਵੀ ਲਏ ਜਾ ਸਕਣ। ਉਹਨਾਂ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਉਹ ਇਹ ਵਿਸਥਾਰਿਤ ਪ੍ਰਕਿਰਿਆ ਪੂਰੀ ਕਰੇਗੀ ਕਿਉਂਕਿ ਪੰਜਾਬੀ ਮਹਿਸੂਸ ਕਰ ਰਹੇ ਹਨ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੇ ਅਜਿਹੇ ਚੋਣ ਮਨੋਰਥ ਪੱਤਰ ਲਿੀਜ਼ ਕਰ ਕੇ ਲੋਕਾਂ ਨਾਲ ਧੋਖਾ ਕੀਤਾ ਹੈ ਜੋ ਸਿਰਫ ਕਾਗਜ਼ਾਂ ਤੱਕ ਸੀਮਤ ਰਹੇ। ਉਹਨਾਂ ਕਿਹਾ ਕਿ ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤਾ ਜਾਣ ਵਾਲਾ ਹਰ ਸੁਝਾਅ ਲਾਗੂ ਕਰਾਂਗੇ ਤੇ ਇਸੇ ਲਈ ਅਸੀਂ ਹਰ ਸੁਝਾਅ ’ਤੇ ਬਾਰੀਕੀ ਨਾਲ ਚਰਚਾ ਕਰਨ ਦੇ ਨਾਲ-ਨਾਲ ਇਸ ’ਤੇ ਹੋਣ ਵਾਲੇ ਵਿੱਤੀ ਖਰਚ ਬਾਰੇ ਵੀ ਸੰਜੀਦਗੀ ਨਾਲ ਚਰਚਾ ਕਰ ਰਹੇ ਹਾਂ।Read More

Rozana Times

LEAVE A REPLY

Please enter your comment!
Please enter your name here