five singh sahibans take major decision against amarjit singh chawla and malkit singh |

0
17
Harmeet Kalka

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਵੱਡਾ ਫੈਸਲਾ ਸਾਹਮਣੇ ਆਇਆ ਹੈ। ਅਮਰਜੀਤ ਸਿੰਘ ਚਾਵਲਾ ਤੋਂ ਬਾਅਦ ਮਲਕੀਤ ਸਿੰਘ ‘ਤੇ ਵੀ ਹੋਈ ਸਖ਼ਤ ਕਾਰਵਾਈ।News18ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੌਰਾਨ ਅਮਰਜੀਤ ਸਿੰਘ ਚਾਵਲਾ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਗਿਆ ਹੈ। ਜਥੇਦਾਰ ਨੇ ਫ਼ਸੀਲ ਤੋਂ ਇਹ ਫੈਸਲਾ ਸੰਗਤ ਨੂੰ ਸੁਣਾਇਆ।ਫੈਸਲੇ ਮੁਤਾਬਕ ਅਮਰਜੀਤ ਸਿੰਘ ਚਾਵਲਾ ਨੂੰ ਪੰਥ ਤੋਂ ਫ਼ਾਰਗ ਕਰ(ਛੇਕ) ਦਿੱਤਾ ਗਿਆ ਹੈ। ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਾ ਰੱਖਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।ਜਥੇਦਾਰ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਚਾਵਲਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਨਹੀਂ ਕਰਦੇ, ਉਦੋਂ ਤੱਕ ਇਹ ਫੈਸਲਾ ਲਾਗੂ ਰਹੇਗਾ।ਇਸ ਦੇ ਨਾਲ ਹੀ ਅਮਰਜੀਤ ਸਿੰਘ ਚਾਵਲਾ ‘ਤੇ ਸਿੱਖ ਸੰਸਥਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਜਾਂ ਕੰਮ ਕਰਨ ‘ਤੇ ਵੀ ਰੋਕ ਲਗਾਈ ਗਈ ਹੈ।ਇਕੱਤਰਤਾ ਦੌਰਾਨ ਐਡੀਸ਼ਨਲ ਹੈੱਡ ਗ੍ਰੰਥੀ ਮਲਕੀਤ ਸਿੰਘ ਨੂੰ ਲੈ ਕੇ ਵੀ ਸਖ਼ਤ ਫੈਸਲਾ ਸੁਣਾਇਆ ਗਿਆ।ਮਲਕੀਤ ਸਿੰਘ ਨੂੰ ਵੀ ਪੰਥ ਤੋਂ ਫ਼ਾਰਗ ਕਰਨ(ਛੇਕਣ) ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਲਈ ਸਿੱਖ ਸੰਸਥਾਵਾਂ ਵਿੱਚ ਕੰਮ ਕਰਨ ‘ਤੇ ਉਮਰ ਭਰ ਦੀ ਰੋਕ ਲਗਾਉਣ ਦੀ ਗੱਲ ਕਹੀ ਗਈ।ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਤੋਂ ਬਾਅਦ ਸੁਣਾਏ ਗਏ ਇਨ੍ਹਾਂ ਫੈਸਲਿਆਂ ਨੇ ਮਾਮਲੇ ਨੂੰ ਹੋਰ ਚਰਚਾ ਵਿੱਚ ਲਿਆ ਦਿੱਤਾ ਹੈ।ਫ਼ਸੀਲ ਤੋਂ ਸੁਣਾਏ ਗਏ ਫੈਸਲੇ ਵਿੱਚ ਦੋਵਾਂ ਨਾਲ ਸਬੰਧਤ ਪੰਥਕ ਪਾਬੰਦੀਆਂ ਨੂੰ ਸਪੱਸ਼ਟ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਅਗਲੇ ਕਦਮਾਂ ‘ਤੇ ਸਭ ਦੀ ਨਜ਼ਰ ਰਹੇਗੀ।Read More

Rozana Times

LEAVE A REPLY

Please enter your comment!
Please enter your name here