BJP ਦੀ ਨਸ਼ਾ ਮੁਕਤ ਰਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ ਹੋ ਗਿਆ… ਬਿੱਟੂ ਅੰਮ੍ਰਿਤਸਰ ਤੋਂ ਪਠਾਨਕੋਟ ਵਿੱਚ ਯਾਤਰਾ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ… ਬਿੱਟੂ ਦਾ ਇਲਜ਼ਾਮ ਹੈ ਕਿ ਬਟਾਲਾ ਨੇੜੇ ਉਨ੍ਹਾਂ ਦੇ ਕਾਫ਼ਲੇ ਨੂੰ ਘੇਰ ਲਿਆ ਗਿਆ… ਇਸ ਤੋਂ ਬਾਅਦ ਹਮਲਾ ਕਰਕੇ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ… ਉਨ੍ਹਾਂ ’ਤੇ ਟਮਾਟਰ ਅਤੇ ਅੰਡੇ ਸੁੱਟੇ ਗਏ… ਉਨ੍ਹਾਂ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਤੇ ਹਾਲਾਤ ਅਜਿਹੇ ਸਨ ਕਿ ਗੱਡੀਆਂ ਪਲਟ ਸਕਦੀਆਂ ਸਨ… ਬਿੱਟੂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਕਈ ਲੋਕ ਹਥਿਆਰ ਲੈ ਕੇ ਆਏ ਸਨ, ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੋਂ ਭਜਾ ਦਿੱਤਾ… ਬਿੱਟੂ ਦਾ ਇਲਜ਼ਾਮ ਹੈ ਕਿ ਇਹ ਹਮਲਾ ਪੰਜਾਬ ਪੁਲਿਸ ਦੀ ਮਿਲੀਭੁਗਤ ਨਾਲ ਕਰਵਾਇਆ ਗਿਆ ਅਤੇ ਪੁਲਿਸ ਨੇ ਹਮਲਾਵਰਾਂ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ… ਉਨ੍ਹਾਂ ਕਿਹਾ ਕਿ ਰਸਤੇ ਵਿੱਚ ਲੰਗਰ ਲੱਗਿਆ ਹੋਣ ਕਾਰਨ ਕਾਫ਼ਲੇ ਦੀਆਂ ਗੱਡੀਆਂ ਹੌਲੀ ਹੋਈਆਂ ਤੇ ਇਸੇ ਦਾ ਫਾਇਦਾ ਚੁੱਕ ਕੇ ਹਮਲਾ ਕਰਵਾਇਆ ਗਿਆ… ਜਦਕਿ ਆਮ ਆਦਮੀ ਪਾਰਟੀ ਨੇ ਇਸ ਨੂੰ BJP ਦਾ ਡਰਾਮਾ ਕਰਾਰ ਦਿੱਤਾ….
- Advertisement -
Recent Posts
Most Popular
mattewal-encounter-police-and-wanted-accused-exchange-fire-accused-injured |
ਨਾਕਾਬੰਦੀ ਦੌਰਾਨ ਪੁਲਿਸ ਅਤੇ ਇੱਕ ਕਥਿਤ ਮੁਲਜ਼ਮ ਆਹਮੋ-ਸਾਹਮਣੇ ਹੋ ਗਏ। ਗੋਲੀਆਂ ਚੱਲੀਆਂ ਅਤੇ ਮੁਕਾਬਲੇ ਵਿੱਚ... ਪੁਲਿਸ ਅਤੇ ਇੱਕ ਕਥਿਤ ਮੁਲਜ਼ਮ ਵਿਚਕਾਰ ਗੋਲੀਬਾਰੀ ਹੋਣ...
Sikander Maluka : ‘ਤੇਰੀ ਤਾਂ ਇੱਕ ਦੁਆਨੀ ਵੀ ਹੈਨੀ, ਕਿਉਂ ਝੂਠ ਬੋਲੀ ਜਾਂਦੈਂ’ |...
ਰਾਮਪੁਰਾ ਫੂਲ 'ਚ ਮੌਜੂਦਾ ਤੇ ਸਾਬਕਾ ਵਿਧਾਇਕ ਆਹਮੋ-ਸਾਹਮਣੇ ਆ ਗਏ। ਵਿਧਾਇਕ ਬਲਕਾਰ ਸਿੱਧੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਿਚਾਲੇ ਨਗਰ ਪੰਚਾਇਤ ਦੇ ਹਾਜ਼ਰੀ...
sanjeev arora bail hearing in punjab and haryana high court today |
ਗੁਰੂਗ੍ਰਾਮ ਜੇਲ੍ਹ ਵਿੱਚ ਬੰਦ ਸੰਜੀਵ ਅਰੋੜਾ ਦੀ ਜ਼ਮਾਨਤ 'ਤੇ ਅੱਜ ਹਾਈਕੋਰਟ ਵਿੱਚ ਸੁਣਵਾਈ ਹੋਣੀ ਹੈ। ਪਹਿਲਾਂ ਹੇਠਲੀ ਅਦਾਲਤ ਤੋਂ ਜ਼ਮਾਨਤ ਰੱਦ ਹੋ ਚੁੱਕੀ ਹੈ—ਹੁਣ...
ਕਿਸੇ ਕੋਲ ਕੋਈ ਸਬੂਤ ਹੈ ਬੀਬੀ ਨੂੰ ਪੈਸੇ ਦਿੱਤੇ ਗਏ- Dilbagh Virk |
ਅਮਰਜੀਤ ਚਾਵਲਾ ਕੇਸ ਨੂੰ ਲੈ ਕੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਸਪੱਸ਼ਟੀਕਰਨ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕੀ ਚਾਵਲਾ ਖਿਲਾਫ਼...
‘ਝਿੰਜਰ ਤੇ ਵਲਟੋਹਾ ਨੇ ਭੇਜੀ ਸੀ ਟਿਕਟ’ ਬਹਰੀਨ ਵਾਲੀ ਬੀਬੀ ਦਾ ਵੱਡਾ ਬਿਆਨ |...
ਅਮਰਜੀਤ ਚਾਵਲਾ ਮਾਮਲੇ ਵਿੱਚ ਪੀੜਤ ਮਹਿਲਾ ਨੇ ਵੱਡੇ ਦਾਅਵੇ ਕੀਤੇ ਹਨ। ਪੀੜਤ ਨੇ ਦਾਅਵਾ ਕੀਤਾ ਕਿ ਸਰਬਜੀਤ ਝਿੰਜਰ ਅਤੇ ਵਿਰਸਾ ਸਿੰਘ ਵਲਟੋਹਾ ਵੱਲੋਂ ਉਸ...















