ਪੰਜਾਬ ‘ਚ ਅੱਜ ਮੁੜ ਸਰਕਾਰੀ ਕਰਮਚਾਰੀ ਹੜਤਾਲ ‘ਤੇ ਹਨ। DA ਦੇ ਮਸਲੇ ਨੂੰ ਲੈ ਕੇ ਮਨਿਸਟੀਰੀਅਲ ਸਟਾਫ਼ ਵੱਲੋਂ ਸਮੂਹਿਕ ਛੁੱਟੀ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ਦੇ ਕੰਮਕਾਜ ‘ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਪੰਜਾਬ ਸਿਵਲ ਸਕੱਤਰੇਤ, ਮਿੰਨੀ ਸਕੱਤਰੇਤ, ਵੱਖ-ਵੱਖ ਸਰਕਾਰੀ ਡਾਇਰੈਕਟੋਰੇਟ ਅਤੇ ਹੋਰ ਦਫ਼ਤਰਾਂ ‘ਚ ਕੰਮ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ ਸਰਕਾਰੀ ਬੱਸਾਂ ਆਮ ਵਾਂਗ ਚੱਲਣਗੀਆਂ ਅਤੇ ਹਸਪਤਾਲ ਤੇ ਸਕੂਲ ਵੀ ਖੁੱਲ੍ਹੇ ਰਹਿਣਗੇ। ਅਧਿਆਪਕ ਅਤੇ ਡਾਕਟਰ ਆਪਣੀ ਡਿਊਟੀ ‘ਤੇ ਮੌਜੂਦ ਰਹਿਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ 27 ਅਗਸਤ ਨੂੰ ਵੀ ਮੁਲਾਜ਼ਮਾਂ ਨੇ ਵੱਡੀ ਹੜਤਾਲ ਕੀਤੀ ਸੀ।















