CP Radhakrishnan : ‘ਮਨੀਸ਼ ਤਿਵਾਰੀ ਨੂੰ ਪੁੱਛੋ, ਕਿੰਨੀ ਵਾਰ ਪਿੱਠ ‘ਚ ਛੁਰਾ ਖਾਧਾ ?’ | Manish Tewari

0
2
Screenshot

ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਦੀ ਚੰਡੀਗੜ੍ਹ ਫੇਰੀ ਦੌਰਾਨ ਪੰਜਾਬ ਯੂਨੀਵਰਸਿਟੀ ‘ਚ ਇੱਕ ਦਿਲਚਸਪ ਪਲ ਦੇਖਣ ਨੂੰ ਮਿਲਿਆ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ‘ਪਿੱਠ ‘ਚ ਛੁਰਾ ਮਾਰਨ’ ਵਾਲੇ ਤਜਰਬਿਆਂ ਦਾ ਜ਼ਿਕਰ ਕਰਦਿਆਂ ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾਰੀ ਦਾ ਨਾਂ ਲਿਆ। ਉਪ ਰਾਸ਼ਟਰਪਤੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਕਰੀਅਰ ਵਿੱਚ ਅਜਿਹੇ ਤਜਰਬਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਤਿਵਾਰੀ ਨੂੰ ਪੁੱਛੋ ਕਿ ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੌਰਾਨ ਕਿੰਨੀ ਵਾਰ ਧੋਖੇ ਸਹੇ ਹਨ। ਉਨ੍ਹਾਂ ਕਿਹਾ ਕਿ ਮੰਚ ‘ਤੇ ਮੌਜੂਦ ਹਰ ਵਿਅਕਤੀ ਨੇ ਵੀ ਆਪਣੀ ਜ਼ਿੰਦਗੀ ਵਿੱਚ ਅਜਿਹੇ ਤਜਰਬੇ ਕੀਤੇ ਹਨ, ਪਰ ਇਸ ਦੇ ਬਾਵਜੂਦ ਅੱਗੇ ਵਧਣਾ ਪੈਂਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਾਲੇ ਮਨੀਸ਼ ਤਿਵਾਰੀ ਨੇ ਪਾਰਟੀ ਹਾਈਕਮਾਨ ਨੂੰ ਲੈ ਕੇ ਨਾਰਾਜ਼ਗੀ ਜਤਾਈ ਸੀ।

Rozana Times

LEAVE A REPLY

Please enter your comment!
Please enter your name here