ਭਾਖੜਾ ਨਹਿਰ ਵਿੱਚ ਡਿੱਗੀ ਕਾਰ, ਮਹਿਲਾ ਦੀ ਮੌਤ ਅਤੇ ਪਤੀ ਦਾ ਸੁਰੱਖਿਅਤ ਬਚ ਨਿਕਲਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਪਰਿਵਾਰ ਨੇ ਇਸ ਨੂੰ ਹਾਦਸਾ ਨਹੀਂ, ਸਗੋਂ ਕਤਲ ਕਰਾਰ ਦਿੱਤਾ ਹੈ। ਆਖ਼ਿਰ ਉਸ ਰਾਤ ਕੀ ਹੋਇਆ ਸੀ? ਜਾਂਚ ਹੁਣ ਇਸੇ ਸੱਚ ਦੀ ਤਲਾਸ਼ ਕਰ ਰਹੀ ਹੈ।+
ਪਟਿਆਲਾ ਦੇ ਨੇੜਲੇ ਇਲਾਕੇ ਵਿੱਚ ਇੱਕ ਅਜਿਹਾ ਦਰਦਨਾਕ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਲਾਕੇ ਦੇ ਲੋਕਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਥਾਣਾ ਪਸਿਆਣਾ ਅਧੀਨ ਪੈਂਦੇ ਖੇਤਰ ਵਿੱਚ ਭਾਖੜਾ ਨਹਿਰ ਕੋਲ ਵਾਪਰੀ ਇਸ ਘਟਨਾ ਵਿੱਚ 30 ਸਾਲਾ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਸੁਰੱਖਿਅਤ ਬਾਹਰ ਨਿਕਲ ਆਇਆ।Read More















