ਨਾਭਾ ਬਲਾਕ ਦੇ ਪਿੰਡ ਮੈਹਸ ਦੀ ਧੀ ਅਤੇ ਵੇਟਲਿਫਟਿੰਗ ਵਿੱਚ ਕਾਮਨਵੈਲਥ ਖੇਡਾਂ ਦੀ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਹਰਜਿੰਦਰ ਕੌਰ ਦਾ ਇਲਾਕੇ ਵਿੱਚ ਹਰ ਥਾਂ ਮਾਣ-ਸਨਮਾਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹਰਜਿੰਦਰ ਕੌਰ ਨਾਭਾ ਦੇ ਇੱਕ ਜਿਮ ਵਿੱਚ ਪਹੁੰਚੀ, ਜਿੱਥੇ ਉਸ ਨੇ ਖੁਦ ਕਸਰਤ ਕਰਨ ਦੇ ਨਾਲ-ਨਾਲ ਨੌਜਵਾਨ ਲੜਕੇ-ਲੜਕੀਆਂ ਨੂੰ ਵੇਟਲਿਫਟਿੰਗ ਅਤੇ ਕਸਰਤ ਸਬੰਧੀ ਅਹਿਮ ਟਿਪਸ ਦਿੱਤੇ, ਜਿਮ ਵਿੱਚ ਪਹੁੰਚੀ ਹਰਜਿੰਦਰ ਕੌਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਆਪਣੀ ਮੰਜ਼ਿਲ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।+
ਨਾਭਾ ਬਲਾਕ ਦੇ ਪਿੰਡ ਮੈਹਸ ਦੀ ਧੀ ਅਤੇ ਵੇਟਲਿਫਟਿੰਗ ਵਿੱਚ ਕਾਮਨਵੈਲਥ ਖੇਡਾਂ ਦੀ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਹਰਜਿੰਦਰ ਕੌਰ ਦਾ ਇਲਾਕੇ ਵਿੱਚ ਹਰ ਥਾਂ ਮਾਣ-ਸਨਮਾਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹਰਜਿੰਦਰ ਕੌਰ ਨਾਭਾ ਦੇ ਇੱਕ ਜਿਮ ਵਿੱਚ ਪਹੁੰਚੀ, ਜਿੱਥੇ ਉਸ ਨੇ ਖੁਦ ਕਸਰਤ ਕਰਨ ਦੇ ਨਾਲ-ਨਾਲ ਨੌਜਵਾਨ ਲੜਕੇ-ਲੜਕੀਆਂ ਨੂੰ ਵੇਟਲਿਫਟਿੰਗ ਅਤੇ ਕਸਰਤ ਸਬੰਧੀ ਅਹਿਮ ਟਿਪਸ ਦਿੱਤੇ, ਜਿਮ ਵਿੱਚ ਪਹੁੰਚੀ ਹਰਜਿੰਦਰ ਕੌਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਆਪਣੀ ਮੰਜ਼ਿਲ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਸ ਨੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਸਫਲਤਾ ਹਾਸਲ ਕਰਨ ਲਈ ਦ੍ਰਿੜ ਇਰਾਦਾ, ਲਗਨ ਅਤੇ ਅਣਥੱਕ ਮਿਹਨਤ ਬਹੁਤ ਜ਼ਰੂਰੀ ਹੈ। ਜ਼ਿੰਦਗੀ ਵਿੱਚ ਮੁਸ਼ਕਲਾਂ ਅਤੇ ਸੰਘਰਸ਼ ਆਉਂਦੇ ਰਹਿੰਦੇ ਹਨ ਪਰ ਕਿਸੇ ਵੀ ਹਾਲਤ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ।Read More















