‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਅੱਜ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਮਲਵਿੰਦਰ ਸਿੰਘ ਕੰਗ ਨੇ ਇਕ ਟਵੀਟ ਸਾਂਝਾ ਕਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਲਿਖਿਆ ਕਿ ” ਅੱਜ ਸੰਸਦ ਦੇ ਸੈਸ਼ਨ ਦੌਰਾਨ ਭਾਰਤ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਰੇਲਵੇ ਮੰਤਰਾਲੇ ਦੇ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਸਥਾਰਪੂਰਵਕ ਚਰਚਾ ਹੋਈ। ਰੇਲ ਮੰਤਰੀ ਨੂੰ ਬੇਨਤੀ ਕੀਤੀ ਕਿ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੀਆਂ ਕਰਿਆਮ ਪਿੰਡ ਦੇ ਰੇਲਵੇ ਫਾਟਕ ‘ਤੇ ਅੰਡਰਪਾਸ ਦੇ ਨਿਰਮਾਣ, ਐਸ.ਬੀ.ਐਸ. ਨਗਰ ਵਿਖੇ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਅਤੇ ਗੜ੍ਹਸ਼ੰਕਰ ਦੇ ਬਸਿਆਲਾ ਵਿਖੇ ਮਨੁੱਖ ਰਹਿਤ ਲੈਵਲ ਕਰਾਸਿੰਗ C-62 ਨੂੰ ਸਮਰਪਿਤ ਰੇਲਵੇ ਸਟਾਫ਼ ਦੀ ਤਾਇਨਾਤੀ ਨਾਲ ਪੂਰੀ ਤਰ੍ਹਾਂ ਮਨੁੱਖੀ ਸੰਚਾਲਿਤ ਕਰਾਸਿੰਗ ਵਜੋਂ ਅਪਗ੍ਰੇਡ ਕਰਨ ਸਮੇਤ ਹੋਰ ਅਹਿਮ ਪ੍ਰਸਤਾਵਾਂ ਨੂੰ ਜਲਦ ਅਮਲ ਵਿੱਚ ਲਿਆਉਣ ਦੀ ਅਪੀਲ ਕੀਤੀ। ਵੱਖ-ਵੱਖ ਰੇਲਵੇ ਕ੍ਰਾਸਿੰਗਾਂ ’ਤੇ ਰੇਲਵੇ ਓਵਰਬ੍ਰਿਜਾਂ ਦੇ ਨਿਰਮਾਣ ਲਈ ਪੇਸ਼ ਕੀਤੇ ਪ੍ਰਸਤਾਵਾਂ ਨੂੰ ਜਲਦ ਮਨਜ਼ੂਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਭਲਾਚੌਰ ਅਤੇ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਿਆਂ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਦੀ ਮੰਗ ਵੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ।”ਉਨ੍ਹਾਂ ਅੱਗੇ ਲਿਖਿਆ ਕਿ “ਇਸ ਮੌਕੇ ਮੈਂ ਰੇਲ ਮੰਤਰੀ ਜੀ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਸਾਡੇ ਇਲਾਕੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਹਿਮ ਮੰਗ ਨੂੰ ਪੂਰਾ ਕਰਦਿਆਂ ਨੰਗਲ ਵਿਖੇ ਵੰਦੇ ਭਾਰਤ ਐਕਸਪ੍ਰੈਸ ਦਾ ਠਹਿਰਾਅ ਮਨਜ਼ੂਰ ਕੀਤਾ। ਇਸ ਦੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਅਤੇ ਮੋਹਾਲੀ ਦੇ ਰੇਲਵੇ ਸਟੇਸ਼ਨਾਂ ਦੇ ਅੱਪਗ੍ਰੇਡੇਸ਼ਨ ਲਈ ਵੀ ਰੇਲ ਮੰਤਰਾਲੇ ਅਤੇ ਮਾਣਯੋਗ ਰੇਲ ਮੰਤਰੀ ਜੀ ਦਾ ਦਿਲੋਂ ਧੰਨਵਾਦ ਕੀਤਾ। ਰੇਲ ਮੰਤਰੀ ਨੇ ਭਰੋਸਾ ਦਿਵਾਇਆ ਕਿ ਰੇਲਵੇ ਮੰਤਰਾਲੇ ਨਾਲ ਸੰਬੰਧਿਤ ਸਾਡੀਆਂ ਸਾਰੀਆਂ ਜਾਇਜ਼ ਮੰਗਾਂ ’ਤੇ ਜਲਦ ਅਤੇ ਸਕਾਰਾਤਮਕ ਕਾਰਵਾਈ ਕੀਤੀ ਜਾਵੇਗੀ।”Location :Chandigarh,ChandigarhRead More
- Advertisement -
Recent Posts
Most Popular
ਪਾਕਿ ਗਈ ਸਰਬਜੀਤ ਖ਼ਿਲਾਫ਼ ਕੋਰਟ ‘ਚ ਗਵਾਹੀ: ਨਾਸਿਰ ਦੀ ਪਹਿਲੀ ਪਤਨੀ ਬੋਲੀ- ਵੀਜ਼ਾ ਮਿਲਣ...
ਸਾਇਮਾ ਨੇ ਕੋਰਟ ਤੋਂ ਮੰਗ ਕੀਤੀ ਕਿ ਨਾਸਿਰ ਨੂੰ ਬੁਲਾ ਕੇ ਦੂਜੀ ਸ਼ਾਦੀ ਦੀ ਇਜਾਜ਼ਤ ਅਤੇ ਆਰਬਿਟ੍ਰੇਸ਼ਨ ਕੌਂਸਲ ਦੀ ਪ੍ਰਕਿਰਿਆ ਨਾਲ ਜੁੜੇ ਸਬੂਤ ਪੇਸ਼...
ਕੀ ਪਾਇਲਟ ਦੇ ਦੌਰੇ ਨੇ ਕਾਂਗਰਸ ਇੱਕਜੁਟ ਕਰ ਦਿੱਤੀ ਹੈ ?
ਕੀ ਪਾਇਲਟ ਦੇ ਦੌਰੇ ਨੇ ਕਾਂਗਰਸ 'ਚ ਨਵੀਂ ਜਾਨ ਫੂਕੀ ਹੈ ? ਕੀ ਪਾਇਲਟ ਦੇ ਦੌਰੇ ਨੇ ਕਾਂਗਰਸ ਇੱਕਜੁਟ ਕਰ ਦਿੱਤੀ ਹੈ ? ਕੀ...
ਪੰਜਾਬ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਪਹਿਲੀ ਵਾਰ ਸਫਲ ਕਿਡਨੀ ਟ੍ਰਾਂਸਪਲਾਂਟ ਕਰਕੇ ਰਚਿਆ...
ਇਹ ਮੀਲ ਪੱਥਰ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐੱਲ.ਬੀ.ਐੱਸ.), ਮੋਹਾਲੀ ਵਿਖੇ ਹੋਏ ਸਫਲ ਲਿਵਰ ਟ੍ਰਾਂਸਪਲਾਂਟ ਤੋਂ ਬਾਅਦ ਹਾਸਲ ਹੋਇਆ ਹੈ।ਪੰਜਾਬ ਦੇ ਸਿਹਤ...
ਅਕਾਲੀ ਦਲ ਦੇ ਹੱਕ ’ਚ ਹਨੇਰੀ ਚੱਲਣੀ ਹੋਈ ਸ਼ੁਰੂ, ਸਿੱਖ ਪੰਥ ਦੇ ਗੱਦਾਰਾਂ ਤੇ...
ਪੰਜਾਬ ਬਚਾਓ ਮੁਹਿੰਮ ਤਹਿਤ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ...
ਮਾਨ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਚਲਦਿਆਂ ਪੰਜਾਬ ਰੰਗਿਆ- ਖੇਡਾਂ ਦੇ ਰੰਗ ‘ਚ :...
ਮੋਹਾਲੀ ਕਾਰਪੋਰੇਸ਼ਨ ਵੱਲੋਂ ਬਣਾਇਆ ਬੈਡਮਿੰਟਨ ਕੋਰਟ ਵਿਧਾਇਕ ਕੁਲਵੰਤ ਸਿੰਘ ਹੋਰਾਂ ਕੀਤਾ ਲੋਕਾਂ ਨੂੰ ਸਮਰਪਿਤ
ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...















