ਸੱਕੀ ਨਾਲੇ ਦੀ ਸਫ਼ਾਈ ਲਈ ਭਾਰਤੀ ਫ਼ੌਜ ਤੋਂ ਮਿਲੀ ਪ੍ਰਵਾਨਗੀ: ਕੁਲਦੀਪ ਸਿੰਘ ਧਾਲੀਵਾਲ |

0
4
ਸੱਕੀ ਨਾਲੇ ਦੀ ਸਫ਼ਾਈ ਲਈ ਭਾਰਤੀ ਫ਼ੌਜ ਤੋਂ ਮਿਲੀ ਪ੍ਰਵਾਨਗੀ: ਕੁਲਦੀਪ ਸਿੰਘ ਧਾਲੀਵਾਲ | ਪੰਜਾਬ ਖ਼ਬਰਾਂ

– ਲੋਧੀ ਗੁੱਜਰ ਤੋਂ ਰਾਵੀ ਦਰਿਆ ਤੱਕ 5 ਕਿਲੋਮੀਟਰ ਖੇਤਰ ਵਿੱਚ ਪਾਣੀ ਦਾ ਪੱਧਰ ਘਟਦਿਆਂ ਹੀ ਹੋਵੇਗੀ ਡੀਸਿਲਟਿੰਗ

ਧਾਲੀਵਾਲ ਨੇ ਦੱਸਿਆ ਕਿ ਸੱਕੀ ਨਾਲੇ ਦਾ ਪਿੰਡ ਲੋਧੀ ਗੁੱਜਰ ਤੋਂ ਰਾਵੀ ਦਰਿਆ ਤੱਕ ਲਗਭਗ 5 ਕਿਲੋਮੀਟਰ ਦਾ ਹਿੱਸਾ ਭਾਰਤੀ ਫ਼ੌਜ ਦੇ ਅਧੀਨ ਆਉਂਦਾ ਹੈ। ਫ਼ੌਜ ਦੀ ਪ੍ਰਵਾਨਗੀ ਨਾ ਹੋਣ ਕਾਰਨ ਇਸ ਖੇਤਰ ਵਿੱਚ ਡੀਸਿਲਟਿੰਗ ਨਹੀਂ ਹੋ ਸਕਦੀ ਸੀ, ਜਿਸ ਕਾਰਨ ਨਾਲੇ ਵਿੱਚ ਵੱਡੀ ਮਾਤਰਾ ਵਿੱਚ ਗਾਰ ਅਤੇ ਮਿੱਟੀ ਜੰਮ ਗਈ ਸੀ ਅਤੇ ਪਾਣੀ ਦੀ ਨਿਕਾਸੀ ਬਹੁਤ ਹੌਲੀ ਹੋ ਰਹੀ ਸੀ।ਉਨ੍ਹਾਂ ਦੱਸਿਆ ਕਿ ਅੱਜ ਭਾਰਤੀ ਫ਼ੌਜ ਦੇ ਉੱਚ ਅਧਿਕਾਰੀਆਂ ਬ੍ਰਿਗੇਡੀਅਰ ਐਸ.ਐਸ. ਛਿੱਲਰ (ਐਸ.ਐਮ.), ਬ੍ਰਿਗੇਡੀਅਰ ਸੁਖਬੀਰ ਸਿੰਘ (ਐਸ.ਐਮ.) ਅਤੇ ਕਮਾਂਡਿੰਗ ਅਫ਼ਸਰ ਐਂਟਨੀ ਰੌਬਿਨਜ਼ ਡੀ ਨਾਲ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਦੌਰਾਨ ਇਸ ਕੰਮ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ।ਸ੍ਰੀ ਧਾਲੀਵਾਲ ਨੇ ਕਿਹਾ ਕਿ ਜਿਵੇਂ ਹੀ ਪਾਣੀ ਦਾ ਪੱਧਰ ਘਟੇਗਾ, ਇਸ ਖੇਤਰ ਵਿੱਚ ਵੱਡੇ ਪੱਧਰ ‘ਤੇ ਡੀਸਿਲਟਿੰਗ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸ ਨਾਲ ਸੱਕੀ ਨਾਲੇ ਵਿੱਚ ਪਾਣੀ ਦੀ ਨਿਕਾਸੀ ਸੁਚਾਰੂ ਹੋਵੇਗੀ ਅਤੇ ਕਿਸਾਨਾਂ ਦੀਆਂ ਫ਼ਸਲਾਂ, ਗਰੀਬ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਘਰਾਂ ਨੂੰ ਬਰਸਾਤ ਦੌਰਾਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਮਿਲੇਗਾ।ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਸਹਿਯੋਗ ਨਾਲ ਅੱਜ ਦੀ ਮੀਟਿੰਗ ਦੌਰਾਨ ਇਸ ਅਹਿਮ ਲੋਕ ਹਿੱਤ ਦੇ ਮਸਲੇ ਦਾ ਸਫ਼ਲਤਾਪੂਰਵਕ ਹੱਲ ਕੱਢ ਲਿਆ ਗਿਆ ਹੈ।ਇਸ ਮੌਕੇ ਸੁਪਰਿੰਟੈਂਡਿੰਗ ਇੰਜੀਨੀਅਰ (ਐਸ.ਈ.) ਮਹੇਸ਼ ਸਿੰਘ, ਕਾਰਜਕਾਰੀ ਇੰਜੀਨੀਅਰ (ਐਕਸ.ਈ.ਐਨ.) ਅੰਕੁਸ਼ ਚੌਧਰੀ ਅਤੇ ਜੂਨੀਅਰ ਇੰਜੀਨੀਅਰ (ਜੇ.ਈ.) ਕਮਲਪ੍ਰੀਤ ਸਿੰਘ ਵੀ ਹਾਜ਼ਰ ਸਨ।Location :Chandigarh,Chandigarh,ChandigarhRead More

Rozana Times

LEAVE A REPLY

Please enter your comment!
Please enter your name here