ਪੰਜਾਬ ਨੂੰ ਮੋਦੀ ਸਰਕਾਰ ਨੇ ਦਿੱਤਾ ਇੱਕ ਹੋਰ ਵੱਡਾ ਤੋਹਫ਼ਾ!
ਚੰਡੀਗੜ੍ਹ – ਕੇਂਦਰ ਸਰਕਾਰ ਨੇ ਪੰਜਾਬ ਵਿੱਚ 3 ਨਵੇਂ ESIC ਹਸਪਤਾਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨਵੇਂ ਹਸਪਤਾਲ ਲਾਲੜੂ, ਰਾਜਪੁਰਾ ਅਤੇ ਮਲੇਰਕੋਟਲਾ ਵਿਖੇ ਬਣਾਏ ਜਾਣਗੇ।ਇਸ ਫੈਸਲੇ ਨਾਲ 11.73 ਲੱਖ ਤੋਂ ਵੱਧ ਕਰਮਚਾਰੀਆਂ ਅਤੇ 53.75 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਬਿਹਤਰ ਸਿਹਤ ਸੁਰੱਖਿਆ ਦਾ ਲਾਭ ਮਿਲੇਗਾ। ਵਿਕਸਤ ਪੰਜਾਬ ਦੇ ਨਿਰਮਾਣ ਲਈ ਸਿਹਤ ਖੇਤਰ ਵਿੱਚ ਇਹ ਮੋਦੀ ਸਰਕਾਰ ਦਾ ਇੱਕ ਹੋਰ ਅਹਿਮ ਕਦਮ ਹੈ।














