Punjab Weather Update | ਪੰਜਾਬ ਚ ਭਾਰੀ ਬਰਸਾਤ, ਸੜਕਾਂ ਬਣੀਆਂ ਦਰਿਆ, ਗੱਡੀਆਂ ਡੁੱਬੀਆਂ |

0
5

ਚੰਡੀਗੜ੍ਹ ਅਤੇ ਮੁਹਾਲੀ ਵਿੱਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਸੜਕਾਂ ਪੂਰੀ ਤਰ੍ਹਾਂ ਜਲਥਲ ਹੋ ਗਈਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ‘ਤੇ ਪਾਣੀ ਇੰਨਾ ਭਰ ਗਿਆ ਕਿ ਵਾਹਨ ਵੀ ਪ੍ਰਭਾਵਿਤ ਹੋਏ ਅਤੇ ਕੁਝ ਗੱਡੀਆਂ ਪਾਣੀ ਵਿੱਚ ਫਸ ਗਈਆਂ। ਸਵੇਰ ਤੋਂ ਜਾਰੀ ਮੀਂਹ ਨੇ ਸ਼ਹਿਰੀ ਆਵਾਜਾਈ ‘ਤੇ ਵੀ ਅਸਰ ਪਾਇਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਦੀਆਂ ਬੁਛਾੜਾਂ ਜਾਰੀ ਹਨ।

Rozana Times

LEAVE A REPLY

Please enter your comment!
Please enter your name here