ਇਸ ਦਿਨ ਸੂਬੇ ਭਰ ਦੇ ਸਾਰੇ ਸਰਕਾਰੀ ਦਫ਼ਤਰ, ਸਿੱਖਿਆ ਸੰਸਥਾਵਾਂ, ਅਤੇ ਜਨਤਕ ਖੇਤਰ ਦੇ ਅਦਾਰੇ ਬੰਦ ਰਹਿਣਗੇ। ਪੰਜਾਬ ਸਰਕਾਰ ਨੇ ਸੂਬੇ ਭਰ ਵਿਚ 31 ਜੁਲਾਈ, 2026 (ਸ਼ੁੱਕਰਵਾਰ) ਨੂੰ ਰਾਜ ਪੱਧਰੀ ਛੁੱਟੀ (ਗੈਜ਼ਟਿਡ ਹੋਲੀਡੇ) ਘੋਸ਼ਿਤ ਕੀਤੀ ਹੈ। ਇਹ ਛੁੱਟੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ਉਤੇ ਕੀਤੀ ਗਈ ਹੈ।ਇਸ ਦਿਨ ਸੂਬੇ ਭਰ ਦੇ ਸਾਰੇ ਸਰਕਾਰੀ ਦਫ਼ਤਰ, ਸਿੱਖਿਆ ਸੰਸਥਾਵਾਂ, ਅਤੇ ਜਨਤਕ ਖੇਤਰ ਦੇ ਅਦਾਰੇ ਬੰਦ ਰਹਿਣਗੇ। ਇਸ ਛੁੱਟੀ ਤੋਂ ਬਾਅਦ ਅਗਲੇ ਦਿਨ 1 ਅਗਸਤ (ਸ਼ਨੀਵਾਰ) ਅਤੇ 2 ਅਗਸਤ (ਐਤਵਾਰ) ਨੂੰ ਹਫਤਾਵਾਰੀ ਛੁੱਟੀ ਹੋਣ ਕਾਰਨ, ਸੂਬੇ ਵਿਚ ਲਗਾਤਾਰ ਤਿੰਨ ਦਿਨਾਂ (31 ਜੁਲਾਈ ਤੋਂ 2 ਅਗਸਤ) ਦੀ ਛੁੱਟੀ ਦਾ ਮੌਕਾ ਬਣ ਰਿਹਾ ਹੈ। ਇਹ ਲੰਮਾ ਵੀਕੈਂਡ ਆਮ ਲੋਕਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਆਰਾਮ ਕਰਨ ਜਾਂ ਛੋਟੀ ਯਾਤਰਾ ਕਰਨ ਦਾ ਸੁਨਹਿਰੀ ਮੌਕਾ ਲੈ ਕੇ ਆਇਆ ਹੈ।ਕਦੋਂ-ਕਦੋਂ ਰਹੇਗੀ ਛੁੱਟੀ?31 ਜੁਲਾਈ (ਸ਼ੁੱਕਰਵਾਰ) – ਸਰਕਾਰੀ ਛੁੱਟੀ1 ਅਗਸਤ (ਸ਼ਨੀਵਾਰ) – ਹਫ਼ਤਾਵਾਰੀ ਛੁੱਟੀ2 ਅਗਸਤ (ਐਤਵਾਰ) – ਹਫ਼ਤਾਵਾਰੀ ਛੁੱਟੀਬੈਂਕ ਵੀ ਰਹਿਣਗੇ ਬੰਦ31 ਜੁਲਾਈ ਨੂੰ ਰਾਜ ਪੱਧਰੀ ਛੁੱਟੀ ਹੋਣ ਕਾਰਨ, ਪੰਜਾਬ ਅਤੇ ਹਰਿਆਣਾ ਰਾਜਾਂ ਵਿਚ ਬੈਂਕ ਵੀ ਇਸ ਦਿਨ ਬੰਦ ਰਹਿਣਗੇ। ਹਾਲਾਂਕਿ, ਇਹ ਛੁੱਟੀ ਰਾਸ਼ਟਰੀ ਪੱਧਰੀ ਨਾ ਹੋਣ ਕਾਰਨ, ਦੂਜੇ ਰਾਜਾਂ ਵਿਚ ਬੈਂਕ ਆਪਣੇ ਆਮ ਕਾਰੋਬਾਰੀ ਘੰਟਿਆਂ ਦੌਰਾਨ ਖੁੱਲ੍ਹੇ ਰਹਿਣਗੇ।Read More














