ਆਬਕਾਰੀ ਵਿਭਾਗ ਅਤੇ ਬਟਾਲਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਇਕ ਛੋਟਾ ਹਾਥੀ ਗੱਡੀ ਚ ਗੈਰ ਕਾਨੂੰਨੀ ਢੰਗ ਨਾਲ ਲੈਕੇ ਆ ਰਹੇ ਚੰਡੀਗੜ੍ਹ ਮਾਰਕਾ 73 ਪੇਟੀਆਂ ( 876 ਬੋਤਲਾਂ ) ਨਜਾਇਜ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਛੋਟਾ ਹਾਥੀ ਗੱਡੀ ਸਮੇਤ ਦੋ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਨੇ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ |
ਇਸ ਮਾਮਲੇ ਬਾਰੇ ਜਾਣਕਾਰੀ ਦੇਂਦੇ ਹੋਏ ਥਾਣਾ ਘਣੀਆਂ ਕੇ ਬਾਂਗਰ ਦੇ ਏ ਐਸ ਆਈ ਅਮਰਜੀਤ ਮਸੀਹ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਦੀਪਕ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਚਲਦੇ ਅਬਕਾਰੀ ਅਤੇ ਬਟਾਲਾ ਪੁਲਿਸ ਦੇ ਅਧਕਾਰੀਆਂ ਵਲੋਂ ਨਖਾਸੁ ਪੁੱਲ ਟੀ ਟੀ ਪੁਆਇੰਟ ਅਲੀਵਾਲ ਵਿਖੇ ਇੱਕ ਛੋਟਾ ਹਾਥੀ ਗੱਡੀ ਨੂੰ ਰੋਕਿਆ ਗਿਆ ਤਾ ਗੱਡੀ ਦੀ ਤਲਾਸ਼ੀ ਲੈਣ ਉਪਰੰਤ ਉਸ ਵਿਚੋਂ ਚੰਡੀਗੜ੍ਹ ਮਾਰਕਾ 73 ਪੇਟੀਆਂ ( 876 ਬੋਤਲਾਂ ) ਨਜਾਇਜ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ, ਜਿਸ ਨੂੰ ਜਬਤ ਕਰ ਲਿਆ ਗਿਆ ਅਤੇ ਗੱਡੀ ਚਲਾ ਰਹੇ ਡਰਾਈਵਰ ਰਣਜੀਤ ਸਿੰਘ ਵਾਸੀ ਓਠੀਆਂ ਅਤੇ ਗੱਡੀ ਚ ਸਵਾਰ ਇਕ ਹੋਰ ਨੌਜਵਾਨ ਕੁਲਵਿੰਦਰ ਸਿੰਘ ਵਾਸੀ ਦੀਵਾਨੀਵਾਲ ਛੋਟਾ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਤੇ ਪਹਿਲਾ ਵੀ ਕਈ ਐਸੇ ਮਾਮਲੇ ਦਰਜ ਹਨ ਅਤੇ ਉਹ ਲੰਬੇ ਸਮੇ ਤੋਂ ਭੂਮਿਕਾ ਨੂੰ ਬਾਹਰੋਂ ਸਸਤੇ ਰੇਟ ਤੇ ਸ਼ਰਾਬ ਲਿਆ ਕੇ ਇਥੇ ਮਹਿੰਗੇ ਭਾਅ ਚ ਸ਼ਰਾਬ ਦਾ ਵੇਚਣ ਧੰਦਾ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਗੈਰ ਕਾਨੂੰਨੀ ਢੰਗ ਨਾਲ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਇਥੇ ਵੇਚਦੇ ਹਨ ਅਤੇ ਇਸ ਨਾਲ ਸਰਕਾਰ ਦੇ ਮਾਲੀਆ ਨੂੰ ਵੀ ਵੱਡਾ ਨੁਕਸਾਨ ਹੁੰਦਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ|