ਅੱਜ ਦੇ ਜ਼ਮਾਨੇ ਚ ਧੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਘੱਟ ਨਹੀ ਸਮਝਿਆ ਜਾਂਦਾ ਤੇ ਹਰ ਇੱਕ ਮਾਤਾ ਪਿਤਾ ਚਾਹੁੰਦਾ ਹੈ ਕਿ ਸਾਡੀਆਂ ਧੀਆਂ ਸਾਡਾ ਨਾਮ ਰੌਸ਼ਨ ਕਰਨ ….ਤੇ ਉੱਥੇ ਹੀ ਲੁਧਿਆਣਾ ‘ਚ 6 ਸਾਲਾਂ ਦੀ ਬੱਚੀ ਨੇ 19 ਹਜ਼ਾਰ ਫੁੱਟ ਦੀ ਉਚਾਈ ਚੜ੍ਹ ਕੇ ਵਿਸ਼ਵ ਰਿਕਾਰਡ ਤੌੜਿਆਂ ਹੈ ਤੇ ਬੱਚੀ ਵਲੱੋਂ 26 ਜਨਵਰੀ ਵਾਲੇ ਦਿਨ ਸਾਊਥ ਅਫਰੀਕਾ ਦੀ ਸਭ ਤੋਂ ਉਚ ਚੋਟੀ ਤੇ ਚੜ ਕੇ ਝੰਡਾ ਲਹਿਰਾਇਆ ਗਿਆ ਤੇ ਜਿਸਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਤੇ ਉਥੇ ਹੀ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਇੱਕ ਹਫਤੇ ਦੇ ਵਿੱਚ ਉੱਚ ਚੋਟੀ ਤੇ ਚੜ੍ਹ ਕੇ ਝੰਡਾ ਲਹਿਰਾਇਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਛੋਟੀ ਉਮਰ ਦੇ ਵਿੱਚ ਇਹ ਰਿਕਾਰਡ ਨੂੰ ਪੂਰਾ ਕੀਤਾ ਗਿਆਂ ਅੱਜ ਤੱਕ ਕਿਸੇ ਨੇ ਵਿਅਕਤੀ ਨੇ ਵੀ ਤੁਰ ਕੇ ਇਹ ਰਿਕਾਰਡ ਨਹੀ ਪੂਰਾ ਕੀਤਾ ਹੋਣਾ ਤੇ ਅੱਜ ਉਹ ਬਹੁਤ ਖੁਸ਼ ਨੇ… ਤੇ ਤਿਰੰਗਾ ਲਹਿਰਾ ਕੇ ਆਪਣਾ ਨਾਮ ਹਾਸਲ ਕੀਤਾ ।

ਕੁਲਵੰਤ ਸਿੰਘ ਐਮਐਲਏ ਦੇ ਵੱਲੋਂ ਛੋਟੀ ਬੱਚੀ ਨੂੰ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਜਿਹੜੇ ਮਾਂ ਬਾਪ ਲੜਕੀ ਦਾ ਭਰੂਣ ਕਰਦੇ ਨੇ ਉਹਨਾ ਲਈ ਇਸ ਲੜਕੀ ਵੱਲ ਦੇਖਣਾ ਚਾਹੀਦਾ ਹੈ ਕਿ ਧੀਆਂ ਵੀ ਕਿਸੇ ਨਾਲੋਂ ਘੱਟ ਨਹੀ ਹੁੰਦੀਆਂ ਤੇ ਇਸ ਬੱਚੀ ਨੇ ਸਾਡੇ ਦੇਸ਼ ਤੇ ਮਾਬਾਪ ਦਾ ਨਾਮ ਰੌਸ਼ਨ ਕੀਤਾ ।