ਅਬਾਬਤ ਕੌਰ ਨੇ 39 ਦਿਨ ਦੀ ਜਿੰਦਗੀ ਨਾਲ ਇਤਿਹਾਸ ਰਚ ਦਿੱਤਾ, ਖੇਤੀਬਾੜੀ ਵਿਕਾਸ ਅਫਸਰ ਸੁਖਬੀਰ ਸਿੰਘ ਸੰਧੂ ਅਤੇ ਪ੍ਰੋਫੈਸਰ ਸੁਪ੍ਰੀਤ ਕੌਰ ਦੀ ਧੀ ਅਬਾਬਤ ਕੌਰ ਦੀ ਜਿੰਦਗੀ 39 ਦਿਨ ਦੀ ਸੀ , 28 ਅਕਤੂਬਰ ਨੂੰ ਜਨਮੀ ਅਬਾਬਤ ਨੂੰ 24 ਦਿਨਾਂ ਦੀ ਉਮਰ ‘ਚ ਦੌਰਾ ਪਿਆ ਜਿਸ ਮਗਰੋਂ ਉਸਨੂੰ ਪੀਆਈਜੀ ‘ਚ ਭਰਤੀ ਕੀਤਾ ਗਿਆ, ਉਸਦੇ ਦਿਮਾਗ ਨੂੰ ਖੂਨ ਦੀ ਸਪਲਾਈ ਨਹੀਂ ਜਾ ਰਹੀ ਸੀ , ਡਾਕਟਰਾਂ ਨੇ ਮਾਪਿਆਂ ਨੂੰ ਦੱਿਸਆ ਕਿ ਉਸਦੀ ਜਿੰਦਗੀ ਜਿ਼ਆਦਾ ਸਮਾਂ ਨਹੀਂ ਪਰ ਉਹਦੇ ਮਾਪਿਆਂ ਦੇ ਹਿੰਮਤ ਭਰੇ ਫੈਸਲੇ ਨਾਲ ਧੀ ਦੇ ਅੰਗਦਾਨ ਕੀਤੇ, ਉਸਦੀਆਂ ਕਿਡਨੀਆਂ ਨਾਲ ਪਟਿਆਲਾ ਦੇ ਕਿਸ਼ੋਰ ਨੂੰ ਜਿੰਦਗੀ ਮਿਲ ਗਈ । ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਪਰਿਵਾਰ ਦੇ ਜਿਗਰੇ ਦੀ ਦਾਦ ਦਿੰਦਿਆਂ ਫੋਨ ਤੇ ਗੱਲ ਵੀ ਕੀਤੀ ਅਤੇ ਉਹਨਾਂ ਦਾ ‘ਮਨ ਕੀ ਬਾਤ’ ‘ਚ ਜਿ਼ਕਰ ਵੀ ਕੀਤਾ, ਨਾਲ ਹੀ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਕੋਈ ਭਾਰਤੀ ਵਸਨੀਕ ਦੇਸ਼ ਦੇ ਕਿਸੇ ਵੀ ਰਾਜ ‘ਚ ਜਾ ਕੇ ਆਪਣੇ ਅੰਗ ਤਬਦੀਲ ਕਰਵਾ ਸਕਦਾ ਹੈ, ਜਦਕਿ ਪਹਿਲਾਂ ਬਹੁਤ ਅੜਿੱਕੇ ਸਨ ।
ਅਬਾਬਤ ਕੌਰ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਅੰਗਦਾਨੀ ਬਣਕੇ ਕਿਸੇ ਹੋਰ ਨੂੰ ਜਿੰਦਗੀ ਬਖਸ਼ ਗਈ ।