37 ਨਵ-ਜੰਮੀਆਂ ਧੀਆਂ ਦੀ ਲੋਹੜੀ ਪਾਕੇ ਪਿੰਡ ਵਾਸੀਆ ਵਾਲਿਆਂ ਨੇ ਦਿੱਤਾ ਬਰਬਾਰ ਦਾ ਯੋਗਦਾਨ

ਗੜ੍ਹਸ਼ੰਕਰ ਦੇ ਪਿੰਡ ਪੋਸੀ ਵਿਖੇ ਪੂਰੇ ਪਿੰਡ ‘ਚ ਜਾਗੋ ਦੇ ਰੂਪ ਵਿਚ ਧੀਆਂ ਦਾ ਹੋਕਾ ਦਿੰਦੀ ਬੁਲੰਦ ਅਵਾਜ ਨਾਲ ਇਲਾਕੇ ਦੀ ਨਾਮੀ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਦੀ ਬ੍ਰਾਂਚ ਪੋਸੀ ਅਤੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ ਦੁਆਰਾ ਵੱਲੋਂ 37 ਨਵ ਜਨਮੀਆਂ ਧੀਆਂ ਦੀ ਲੋਹੜੀ ਪਾਕੇ ਸਮਾਜ ਨੂੰ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀਆਂ ਧੀਆਂ ਹਰ ਇੱਕ ਫੀਲਡ ਦੇ ਮੱਲਾਂ ਮਾਰਕੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰ ਰਹੀਆਂ ਹਨ।

ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਘੱਟ ਸਮਝਿਆਂ ਜਾਂਦਾ ਹੈ ਉਥੇ ਹੀ 37 ਨਵ-ਜੰਮੀਆਂ ਧੀਆਂ ਨੂੰ ਲੋਹੜੀ ਪਾਕੇ ਬਰਾਬਰ ਦੀ ਸਮਾਨਤਾ ਦਿੱਤੀ ਗਈ ਹੈ ਤੇ ਪਿੰਡ ਵਾਸੀਆਂ ਵੱਲੋਂ ਖੁਸ਼ੀ ਤੋਂ ਕਾਫੀ ਵਾਂਝੇ ਨੇ ਤੇ ਉਥੇ ਹੀ ਲੋਹੜੀ ਦੇ ਤਿਓਹਾਰ ਦੀਆਂ ਖੁਸ਼ੀਆਂ ਲਈ ਪੇ੍ਰਰਨਾ ਕੀਤੀ ਹੈ ਤੇ ਉੱਥੇ ਹੀ ਲ਼ੜਕੀ ਨੂੰ ਬਰਾਬਰ ਵੀ ਸਮਝਿਆਂ ਗਿਆ।

ਇਸ ਮੌਕੇ ਸਮਾਗਮ ਵਿਚ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਸ ਤਰਲੋਚਨ ਸਿੰਘ ਵਾਰੀਆ, ਉਪ ਚੇਅਰਮੈਨ ਸੰਦੀਪ ਗੌੜ ਪੋਸੀ, ਪ੍ਰਧਾਨ ਪਰਵਿੰਦਰ ਸਿੰਘ ਰਾਣਾ ਅਤੇ ਹੋਰ ਮੈਂਬਰਾਂ ਦੀ ਅਣਥੱਕ ਮਿਹਨਤ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਸਮਾਗਮ ਦੌਰਾਨ ਮੈਡਮ ਨਿਮਿਸ਼ਾ ਮਹਿਤਾ ਬੀਜੇਪੀ ਆਗੂ ਨੇ ਉਚੇਚੇ ਤੌਰ ਪਹੁੰਚ ਕੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਲਈ ਸੰਸਥਾ ਦੀ ਹੌਸਲਾ ਅਫਜਾਈ ਕੀਤੀ।

See also  ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ - ਮੰਤਰੀ ਧਾਲੀਵਾਲ