ਪੰਜਾਬ ਸਣੇ ਕਈ ਸੂਬਿਆਂ ਵਿਚ ਠੰਡ ਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਪੱਛਮੀ ਗੜਬੜੀ ਦੇ ਚੱਲਦਿਆਂ ਮੌਸਮ ਦਾ ਮਿਜਾਜ਼ ਬਦਲੇਗਾ ਤੇ 23-24 ਜਨਵਰੀ ਤੋਂ ਪੰਜਾਬ, ਹਰਿਆਣਾ ਸਣੇ ਰਾਜਸਥਾਨ ਤੇ ਮੱਧਪ੍ਰਦੇਸ਼ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।

ਹਿਮਾਚਲ ਵਿਚ ਭਾਰੀ ਬਰਫਬਾਰੀ ਕਾਰਨ ਲਾਹੌਲ ਵਿਚ 177 ਤੇ ਕੁੱਲੂ ਵਿਚ 55 ਸੜਕਾਂ ਬੰਦ ਰਹੀਆਂ। ਰਾਜਸਥਾਨ ਵਿਚ ਵੀ ਠੰਡ ਫਿਰ ਤੋਂ ਵਧ ਗਈ। ਸ਼ਨੀਵਾਰ ਨੂੰ ਚੱਲੀਆਂ ਠੰਡੀਆਂ ਹਵਾਵਾਂ ਨਾਲ ਪਾਰਾ ਡਿੱਗ ਕੇ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ 26 ਜਨਵਰੀ ਤੱਕ ਇਕ ਵਾਰ ਫਿਰ ਤੋਂ ਕੜਾਕੇ ਦੀ ਠੰਡ ਪੈ ਸਕਦੀ ਹੈ। ਖੁਸ਼ਕ ਹਵਾਵਾਂ ਕਾਰਨ ਅਗਲੇ ਕੁਝ ਦਿਨਾਂ ਤੱਕ ਠੰਡ ਵਿਚ ਕਮੀ ਦੀ ਕੋਈ ਉਮੀਦ ਨਹੀਂ ਹੈ।
post by parmvir singh
Related posts:
ਪਟਿਆਲਾ ਦੀ ਜੇਲ੍ਹ 'ਚ ਬੰਦ ਤਸਕਰ ਨਿਕਲਿਆ ਪਾਕਿਸਤਾਨੀ ISI ਏਜੇਂਟ, ਪਾਕਿਸਤਾਨ ਨੂੰ ਭੇਜਿਆ ਭਾਰਤੀ ਫ਼ੌਜ ਦੀ ਕਈ ਅਹਿਮ ਜਾਣਕ...
ਸੁਖਬੀਰ ਬਾਦਲ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ
ਡਾਕ ਪਾਰਸਲ ਰਾਹੀਂ ਵਿਦੇਸ਼ਾਂ ਵਿੱਚ ਆਫੀਮ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
'ਆਪ' ਸਰਕਾਰ ਵਿਚ ਵੱਡੇ-ਵੱਡੇ ਬਿਜਲੀ ਕੱਟ ਲੱਗਣ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਹੋ ਰਿਹਾ ਵਾਧਾ: ਸੁਖਬੀਰ ਸਿੰਘ ਬਾਦ...