ਹੁਸਿ਼ਆਰਪੁਰ ਚ ਮੁਸਲਿਮ ਭਾਈਚਾਰੇ ਨੇ ਧੂਮਧਾਮ ਨਾਲ ਮਨਾਇਆ ਈਦ ਉਲ ਜ਼ੂਹਾ ਦਾ ਤਿਓਹਾਰ

ਹੁਸਿ਼ਆਰਪੁਰ ਚ ਮੁਸਲਿਮ ਭਾਈਚਾਰੇ ਨੇ ਈਦ ਉਲ ਜ਼ੂਹਾ ਦਾ ਤਿਓਹਾਰ ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਚ ਭਾਈਚਾਰੇ ਦੇ ਲੋਕ ਹੁਸਿ਼ਆਰਪੁਰ ਦੀ ਜ਼ਾਮਾ ਮਸਜਿਦ ਚ ਇਕੱਠੇ ਹੋਏ ਤੇ ਸਾਂਝੇ ਤੌਰ ਤੇ ਸਾਰਿਆਂ ਨੇ ਨਮਾਜ਼ ਅਦਾ ਕੀਤੀ ਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਤੇ ਗਲੇ ਮਿਲ ਕੇ ਵਧਾਈ ਦਿੱਤੀ।

ਇਸ ਮੌਕੇ ਇਮਾਮ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਈਦ ਉਲ ਜ਼ੂਹਾ ਦਾ ਤਿਓਹਾਰ ਅੱਜ ਦੇਸ਼ ਭਰ ਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਵੀ ਅੱਜ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅੱਲ੍ਹਾ ਅੱਗੇ ਦੁਆ ਕੀਤੀ ਹੈ।

ਉਨ੍ਹਾਂ ਕਿਹਾ ਕਿ ਈਦ ਦਾ ਤਿਓਹਾਰ ਹਰ ਸਾਲ ਹੀ ਪਿਆਰ ਦਾ ਪੈਗਾਮ ਲੈ ਕੇ ਆਉਂਦਾ ਹੈ ਤੇ ਦੇਸ਼ ਚ ਰਹਿਣ ਵਾਲੇ ਹਰ ਇਕ ਵਿਅਕਤੀ ਚਾਹੇ ਉਹ ਹਿੰਦੂ ਧਰਮ ਦਾ ਹੈ, ਸਿੱਖ ਧਰਮ, ਈਸਾਈ ਧਰਮ ਜਾਂ ਫਿਰ ਮੁਸਲਿਮ ਧਰਮ ਦਾ ਹੈ, ਸਭਨਾਂ ਨੂੰ ਆਪਸੀ ਪ੍ਰੇਮਭਾਵਨਾ ਦੇ ਨਾਲ ਅਤੇ ਮਿਲਜੁਲ ਕੇ ਰਹਿਣਾ ਚਾਹੀਦਾ ਹੈ।

See also  ਸ਼ੂਟਿੰਗ ਵਿੱਚ ਸਰਬਜੋਤ ਸਿੰਘ ਨੇ ਭਾਰਤ ਲਈ ਜਿੱਤਿਆ ਸੋਨ