ਇਕ ਪਾਸੇ ਅਕਸਰ ਕਿਹਾ ਜਾਂਦੈ ਕਿ ਨੌਜਵਾਨ ਨਸ਼ਿਆਂ ਚ ਗਲਤਾਨ ਹੋ ਰਹੇ ਹਨ ਪਰ ਅਸਲ ਚ ਪੰਜਾਬ ਦੀ ਨੌਜਵਾਨੀ ਦੇ ਹੁਨਰ ਨੂੰ ਦੇਖ ਕੇ ਲਗਦੈ ਕਿ ਪੰਜਾਬ ਚ ਅੱਜ ਵੀ ਅਸਲ ਪੰਜਾਬ ਦੇ ਓਹੀ ਫਰ ਫਰ ਕਰਦੇ ਡੌਲਿਆਂ ਵਾਲੇ ਗੱਭਰੂ ਸੂਬੇ ਅਤੇ ਦੇਸ਼ ਦਾ ਨਾਮ ਵੱਖ ਵੱਖ ਖੇਤਰਾਂ ਚ ਚਮਕਾ ਰਹੇ ਨੇ, ਇਸੇ ਤਰਾਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਪ੍ਰਿੰਸ ਧੀਰ ਦੇ ਚਰਚੇ ਬਾਲੀਵੁੱਡ ਤੱਕ ਹੋ ਰਹੇ ਨੇ । ਦੱਸ ਦਈਏ ਕਿ ਪ੍ਰਿੰਸ ਪੰਜਾ ਲੜਾਉਣ ਦੀ ਪਤਿਯੋਗਤਾ ਚ ਜਿੱਤ ਹਾਲੀਆ ਕਰਕੇ ਬਹੁਤ ਸਾਰੇ ਚਾਂਦੀ, ਕਾਂਸਾ ਅਤੇ ਗੋਲਡ ਮੈਡਲ ਤਕ ਜਿੱਤ ਚੁੱਕਾ ਹੈ। ਪ੍ਰਿੰਸ ਨੇ ਦੱਸਿਆ ਕਿ ਉਹ ਪਿਛਲੇ 23 ਸਾਲ ਤੋਂ ਪੰਜਾ ਲੜਾਉਣ ਲਈ ਅਭਿਆਸ ਕਰ ਰਿਹਾ ਹੈ ਅਤੇ ਇਸ ਲਈ ਓਸਨੂੰ ਤਿਆਰੀ ਕਰਦਿਆਂ ਸਾਰਾ ਖਰਚਾ ਓਹ ਖੁਦ ਮੈਨਜ ਕਰਦਾ ਹੈ, ਓਸਨੇ ਦਸਿਆ ਕਿ ਬਾਲੀਵੁੱਡ ਐਕਟ੍ਰੈਸ ਪ੍ਰੀਤੀ ਝਾਂਗਿਆਨੀ ਨੇ ਓਸਦੇ ਹੁਨਰ ਨੂੰ ਪਛਾਣਿਆ ਅਤੇ ਹੁਣ ਪ੍ਰੋ ਪੰਜਾ ਲੀਗ ਚ ਖੇਡ ਕੇ ਨਵੇਂ ਮੁਕਾਮ ਹਾਸਿਲ ਕਰੇਗਾ।
Related posts:
BIG NEWS: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ED ਅੜੀਕੇ, ਕਰੋੜਾਂ ਦਾ ਘਪਲਾ
ਮੱਛੀ ਪਾਲਣ ਵਿਭਾਗ ਵਿੱਚ ਭਰੀਆਂ ਜਾ ਰਹੀਆਂ ਨੇ ਖਾਲੀ ਅਸਾਮੀਆਂ: ਗੁਰਮੀਤ ਸਿੰਘ ਖੁੱਡੀਆਂ
ਜੰਤਰ ਮੰਤਰ 'ਤੇ ਉਲੰਪਿਕ ਜੇਤੂਆਂ ਦਾ ਪ੍ਰਦਰਸ਼ਨ ਵਿਨੇਸ਼ ਫੋਗਾਟ ਨੇ ਜਿਨਸੀ ਸ਼ੋਸ਼ਣ ਦੇ ਲਗਾਏ ਦੋਸ਼
ਪੰਜਾਬ ਸਰਕਾਰ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤਕਨੀਕੀ ਸਹੂਲਤਾਂ ਪ੍ਰਦਾਨ ਕਰੇਗੀ: ਡਾ. ...