ਹਾਕੀ ਵਿਸ਼ਵ ਕੱਪ 2023 ਦੇ ਵਿੱਚ ਭਾਰਤੀ ਟੀਮ ਦੀ ਧਮਾਕੇਦਾਰ ਸ਼ੁਰੂਆਤ

ਹਾਕੀ ਵਿਸ਼ਵ ਕੱਪ ‘ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ, ਭਾਰਤੀ ਟੀਮ ਨੇ ਸਪੇਨ ਨੂੰ ਦਿੱਤੀ 2-0 ਨਾਲ ਕਰਾਰੀ ਮਾਤ, ਮੁੱਖ ਮੰਤਰੀ ਮਾਨ ਨੇ ਭਾਰਤੀ ਟੀਮ ਨੂੰ ਦਿੱਤੀਆਂ ਵਧਾਈਆਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਹਾਕੀ ਵਰਲਡ ਕੱਪ (Hockey world cup 2023 )ਦਾ ਆਗਜ਼ ਹੋ ਗਿਆ । ਪਹਿਲਾਂ ਮੁਕਾਬਲਾ ਅਰਜਨਟੀਨਾ ਨੇ ਜਿੱਤ ਲਿਆ ਹੈ। ਉਨ੍ਹਾਂ ਨੇ ਦੱਖਣੀ ਅਫਰੀਕਾ ਨੂੰ 1-0 ਨਾਲ ਹਰਾਇਆ । ਅਰਜਨਟੀਨਾ ਵੱਲੋਂ ਕੇਸਿਲਾ ਮਾਇਕੋ ਨੇ 42ਵੇਂ ਮਿੰਟ ਵਿੱਚ ਗੋਲ ਕੀਤਾ । ਭਾਰਤ ਦਾ ਮੈਚ ਸ਼ਾਮ 7 ਵਜੇ ਸਪੇਨ ਦੇ ਖਿਲਾਫ਼ ਇਸੇ ਸਟੇਡੀਅਮ ਵਿੱਚ ਹੋਵੇਗਾ । ਸਪੇਨ ਦੇ ਖਿਲਾਫ ਭਾਰਤ ਨੂੰ ਮਜ਼ਬੂਤ ਟੀਮ ਮੰਨਿਆ ਜਾ ਰਿਹਾ ਹੈ । ਅੰਕੜੇ ਵੀ ਇਸ ਦੀ ਗਵਾਈ ਭਰ ਰਹੇ ਹਨ । ਘਰੇਲੂ ਮੈਦਾਨ ‘ਤੇ ਵਰਲਡ ਕੱਪ ਹੋਣ ਦੀ ਵਜ੍ਹਾ ਕਰਕੇ ਭਾਰਤ ਨੂੰ ਦਰਸ਼ਕਾਂ ਦੇ ਸਪੋਰਟ ਨਾਲ ਫਾਇਦਾ ਮਿਲੇਗਾ । ਖਾਸ ਗੱਲ ਇਹ ਹੈ ਕਿ ਭਾਰਤ ਦੇ ਕਪਤਾਨ ਸਮੇਤ 9 ਟੀਮ ਦੇ ਮੈਂਬਰ ਪੰਜਾਬ ਦੇ ਖਿਡਾਰੀ ਹਨ ।

ਭਾਰਤ ਦੇ ਓਡੀਸ਼ਾ ਵਿੱਚ ਹਾਕੀ ਵਿਸ਼ਵ ਕੱਪ ਦੇ ਮੈਚ ਚੱਲ ਰਹੇ ਹਨ। ਸ਼ੁੱਕਰਵਾਰ ਨੂੰ ਭਾਰਤੀ ਟੀਮ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ ਖੇਡਣ ਉਤਰੀ ਸੀ। ਇਸ ਮੈਚ ‘ਚ ਸਪੇਨ ਦੀ ਟੀਮ ਇੰਡੀਆ ਦੇ ਸਾਹਮਣੇ ਸੀ। ਇਸ ਦੇ ਨਾਲ ਹੀ ਭਾਰਤ ਨੇ ਇਸ ਮੈਚ ਵਿੱਚ ਸਪੇਨ ਨੂੰ 2-0 ਨਾਲ ਹਰਾਇਆ ਹੈ। ਭਾਰਤ ਲਈ ਸਥਾਨਕ ਖਿਡਾਰੀ ਅਮਿਤ ਰੋਹੀਦਾਸ ਨੇ ਪਹਿਲਾ ਗੋਲ ਕੀਤਾ ਸੀ। ਇਸ ਦੇ ਨਾਲ ਹੀ ਹਾਰਦਿਕ ਸਿੰਘ ਨੇ ਭਾਰਤ ਲਈ ਦੂਜਾ ਗੋਲ ਕੀਤਾ ਸੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਰੁੜਕੇਲਾ ਦੇ ਬਿਰਸਾ ਮੁੰਡਾ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ ਸੀ। ਭਾਰਤੀ ਟੀਮ ਪੂਲ-ਡੀ ‘ਚ ਹੈ। ਭਾਰਤ ਅਤੇ ਸਪੇਨ ਤੋਂ ਇਲਾਵਾ ਇੰਗਲੈਂਡ ਅਤੇ ਵੇਲਜ਼ ਵੀ ਇਸ ਪੂਲ ਵਿੱਚ ਹਨ।

Post By Tarandeep singh

See also  ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਏ Zee Punjabi ਦੇ ਸਿਤਾਰੇ!!