ਹਲਕਾ ਵਿਧਾਇਕਾਂ ਵੱਲੋਂ ਨਸ਼ਿਆਂ ਖਿਲਾਫ ਚੁੱਕਿਆਂ ਸਖਤ ਕਦਮ

ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਖਤ ਕਦਮ ਚੁੱਕੇ ਜਾ ਰਹੇ ਹਨ ਨੌਜਵਾਨ ਪੀੜ੍ਹੀ ਨਸ਼ੇ ਦੀ ਚਪੇਟ ਵਿਚ ਆ ਕੇ ਆਪਣੀਆਂ ਜਾਨਾ ਗਵਾ ਰਹੀ ਹੈ। ਜਿਸ ਦੇ ਤਹਿਤ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਪਹਿਲਕਦਮੀ ਕਰਦੇ ਹੋਏ ਹਲਕੇ ਦੀਆਂ ਕਰੀਬ ਡੇਢ ਸੌ ਪੰਚਾਇਤਾਂ ਨੂੰ ਇਕੱਠਾ ਕਰਕੇ ਅਸੀਂ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਉਨ੍ਹਾਂ ਨੂੰ ਸੌਂਹ ਖਵਾਈ ਗਈ ਕਿ ਜੇਕਰ ਕੋਈ ਵੀ ਤੁਹਾਡੇ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਵਿਅਕਤੀ ਦੀ ਕੋਈ ਵੀ ਜਮਾਨਤ ਨਹੀਂ ਦੇਵੇਗਾ, ਕਿਉਂਕਿ ਪੰਜਾਬ ਵਿੱਚ ਨਸ਼ੇ ਦਿਨੋ- ਦਿਨ ਕ ਜਾਨਾਂ ਲੈ ਰਿਹਾ ਹੈ।

ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਨਸ਼ੇ ਤੇ ਕਿਸੇ ਵੀ ਤਰਾਂ ਦੀ ਠੱਲ ਨਹੀਂ ਪਾਈ, ਅਤੇ ਉਸ ਦਾ ਨਤੀਜਾ ਅਸੀ ਅੱਜ ਭੋਗ ਰਹੇ ਹਾਂ। ਨਸ਼ੇ ਤੇ ਠੱਲ ਪਾਉਣ ਲਈ ਅਸੀਂ ਬੀੜਾ ਚੁੱਕਿਆ ਹੈ ਕਿ ਸਾਰੇ ਹੀ ਨਾਭਾ ਹਲਕੇ ਦੀਆਂ ਪੰਚਾਇਤਾ ਮਤਾ ਵੀ ਪਾਉਣਗੀਆਂ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੀ ਪਿੰਡ ਵਿੱਚ ਕੋਈ ਵੀ ਜ਼ਮਾਨਤ ਨਹੀਂ ਦੇਵੇਗਾ।

ਇਸ ਮੌਕੇ ਤੇ ਪਿੰਡ ਵਾਸੀ ਗੁਰਦੀਪ ਸਿੰਘ ਟਿਵਾਣਾ ਨੇ ਕਿਹਾ ਕਿ ਨਸ਼ੇ ਤੇ ਲਗਾਮ ਲਗਾਉਣ ਲਈ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਅਸੀਂ ਲੋਕ ਹੀ ਨਸ਼ੇ ਦਾ ਖਾਤਮਾ ਕਰਨ ਲਈ ਅੱਗੇ ਆਵੋਗੇ ਤਾਂ ਹੀ ਇਹ ਨਸ਼ਾ ਖਤਮ ਹੋਵੇਗਾ।ca

See also  ਪੰਜਾਬ ਸਰਕਾਰ ਦਾ ਵੱਡਾ ਫ਼ੇਰਬਦਲ, 17 DSP ਦੇ ਕੀਤੇ ਤਬਾਦਲੇ