ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ ਕੀਤੀ ਗਈ

ਅੰਮਿਤਸਰ ਵਿੱਚ ਅਧਿਆਤਮਕ ਤੇ ਰੂਹਾਨੀਅਤ ਦੇ ਸੋਮੇ ਵਜੋਂ ਵਿਲੱਖਣ ਮਹੱਤਤਾ ਰੱਖਣ ਵਾਲੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ ਕੀਤੀ ਗਈ । ਪਿਛਲੇ ਕਈ ਵਰ੍ਹਿਆਂ ਦੀ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਕਾਰ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ.ਕੇ.) ਨੂੰ ਸੋਂਪੀ ਗਈ । ਜਿਨ੍ਹਾਂ ਵੱਲੋਂ ਬੜੀ ਸ਼ਰਧਾ ਸਤਿਕਾਰ ਨਾਲ ਅੱਜ ਅਰਦਾਸ ਉਪਰੰਤ ਆਰੰਭ ਕੀਤੀ ਗਈ।


ਗੁਰੂ ਨਾਨਕ ਨਿਸ਼ਕਾਮ ਸੇਵਕ (ਯੂ.ਕੇ.) ਦੇ ਇੰਗਲੈਂਡ ਤੋਂ ਤੇ ਅਫ਼ਰੀਕਾ ਤੋਂ ਪੁੱਜੇ 40 ਤੋਂ 50 ਮੈਂਬਰੀ ਜੱਥੇ ਵਲੋਂ ਸਾਂਝੇ ਰੂਪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਹਿੱਤ ਆਪਣੇ ਹੱਥੀਂ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ ਕੀਤੀ।
ਇਥੇ ਦੱਸਣਯੋਗ ਹੈ ਕਿ ਅਧਿਆਤਮਕਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਹੋਏ ਸੋਨੇ ਦੀ ਚਮਕ ਨੂੰ ਪ੍ਰਦੂਸ਼ਣ ਪ੍ਰਭਾਵਿਤ ਕਰ ਰਿਹਾ ਹੈ ਅਤੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ‘ਤੇ ਸੋਨੇ ਦੀ ਧੁਆਈ ਕਰਵਾਈ ਜਾਂਦੀ ਹੈ ਤਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਅਲੌਕਿਕ ਦਿੱਖ ਬਰਕਰਾਰ ਰਹੇ। ਇਸੇ ਕੜੀ ਦੇ ਅੰਤਰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ.ਕੇ.) ਦੇ ਮੈਂਬਰਾਂ ਨੂੰ ਸੋਨੇ ਦੀ ਧੁਆਈ ਕਰਨ ਦੀ ਕਾਰ ਸੇਵਾ ਸੌਂਪੀ ਗਈ ਹੈ। ਜਿਸ ਤਹਿਤ ਅੱਜ ਜੱਥੇ ਦੇ ਮੈਂਬਰਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਲੱਗੇ ਸੋਨੇ ਦੀ ਧੁਆਈ ਦਾ ਕਾਰਜ ਆਰੰਭ ਕੀਤਾ ਗਿਆ। ਸੋਨੇ ਦੀ ਧੁਆਈ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜੱਥਾ ਮੈਂਬਰਾਂ ਨੇ ਦੱਸਿਆ ਕਿ ਜਥੇ ਵੱਲੋਂ ਕੀਤੀ ਜਾ ਰਹੀ ਸੇਵਾ 8-10 ਦਿਨਾਂ ਵਿਚ ਸੰਪੂਰਨ ਹੋ ਜਾਵੇਗੀ

ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੱਗੇ ਸੋਨੇ ਦੇ ਪੱਤਰਿਆਂ ਦੀ ਮੁਰੱਮਤ ਦੀ ਸੇਵਾ ਆਰੰਭ ਕੀਤੀ ਗਈ ਸੀ। ਇਸ ਵਿੱਚ ਅਸੀ ਨਿੰਬੂ ਤੇ ਰੈਠੇ ਦਾ ਇਤਸੇਮਾਲ ਕਰਦੇ ਹਾਂ ਸਾਡੇ ਵੱਲੋ ਤਿੰਨ ਮਹੀਨੇ ਪਿਹਲਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਦੀ ਸਫਾਈ ਲਈ ਚਿੱਠੀ ਲਿਖੀ ਜਾਂਦੀ ਹੈ ਜਿਸਦਾ ਸ਼੍ਰੌਮਣੀ ਕਮੇਟੀ ਵੱਲੋਂ ਈ ਮੇਲ ਰਾਹੀਂ ਜ਼ਵਾਬ ਆਉਂਦਾ ਹੈ ਤੇ ਅਸੀਂ ਹੋਲੇ ਮੁਹੱਲੇ ਤੋਂ ਪਹਿਲਾਂ ਆਪਣੇ ਜੱਥੇ ਨਾਲ ਇੱਥੇ ਪੁਹੰਚਦੇ ਹਾਂ ਤੇ ਅਰਦਾਸ ਤੋਂ ਬਾਅਦ ਸੋਨੇ ਦੀ ਸਫਾਈ ਦਾ ਕੰਮ ਆਰੰਭ ਕਰਦੇ ਹਾਂ। ਉਨ੍ਹਾ ਕਿਹਾ ਸ਼੍ਰੌਮਣੀ ਕਮੇਟੀ ਵੀ ਸਾਡੇ ਨਾਲ ਪੂਰਾ ਸਹਿਯੋਗ ਕਰਦੀ ਹੈ

See also  ਡੇਰਾ ਮੁੱਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਸਿਆਸੀ ਹੱਲਚਲ ਤੇਜ਼