ਸੰਗਰੂਰ ਦੇ ਨਜ਼ਦੀਕੀ ਪਿੰਡ ਅਕੋਈ ਕਲਾਂ ਦੇ ਵਿੱਚ ਟਰੈਵਲ ਏਜੰਟ ਨੇ ਕਿਸਾਨ ਯੂਨੀਅਨ ਉਗਰਾਹਾਂ ਦੀ ਭੰਨੀ ਗੱਡੀ ਸ਼ੀਸ਼ੇ ਕੀਤੇ ਚਕਨਾਚੂਰ

ਸੰਗਰੂਰ ਦੇ ਨਜ਼ਦੀਕੀ ਪਿੰਡ ਅਕੋਈ ਸਾਹਿਬ ਵਿੱਚ ਟਰੈਵਲ ਏਜੰਟ ਅਮਰਪਾਲ ਸਿੰਘ ਗੋਲਡੀ ਵੱਲੋਂ ਕਿਸਾਨ ਯੂਨੀਅਨ ਉਗਰਾਹਾਂ ਦੀ ਗੱਡੀ ਉੱਪਰ ਕੀਤਾ ਗਿਆ ਹਮਲਾ, ਕਿਸਾਨ ਯੂਨੀਅਨ ਵਿਦੇਸ਼ ਭੇਜਣ ਦੇ ਮਾਮਲੇ ਵਿੱਚ ਦਿੱਤੇ ਹੋਏ ਪੈਸਿਆਂ ਦੀ ਭਰਪਾਈ ਲਈ ਟਰੈਵਲ ਏਜੰਟ ਦੇ ਘਰ ਅੱਗੇ ਲਗਾਉਣ ਗਏ ਸੀ ਧਰਨਾ ਉਸ ਦੌਰਾਨ ਟਰੈਵਲ ਏਜੰਟ ਨੇ ਕਿਸਾਨਾਂ ਦੀ ਗੱਡੀ ਉਪਰ ਕੀਤਾ ਹਮਲਾ ਨੇ ਭੰਨੇ ਗੱਡੀ ਦੇ ਸ਼ੀਸ਼ੇ,, ਕਿਸਾਨਾਂ ਨੇ ਟਰੈਵਲ ਏਜੰਟ ਤੇ ਗੋਲੀਆਂ ਚਲਾਉਣ ਦੇ ਲਗਾਏ ਇਲਜ਼ਾਮ,, ਕਿਸਾਨਾਂ ਨੇ ਘੇਰਿਆ ਸਦਰ ਥਾਣਾ ਸੰਗਰੂਰ ਅਤੇ ਟਰੈਵਲ ਏਜੰਟ ਉਪਰ ਕਾਰਵਾਈ ਦੀ ਕਰ ਰਹੇ ਨੇ ਮੰਗ

ਮਾਮਲਾ ਸੰਗਰੂਰ ਦੇ ਨਜ਼ਦੀਕੀ ਪਿੰਡ ਸਾਹਿਬ ਦਾ ਹੈ ਜਿੱਥੇ ਕਿ ਅੱਜ ਦੁਪਹਿਰ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਅਕੋਈ ਸਾਹਿਬ ਦੇ ਰਹਿਣ ਵਾਲੇ ਟਰੈਵਲ ਏਜੰਟ ਅਮਰਪਾਲ ਦੇ ਘਰ ਵਿਦੇਸ਼ ਭੇਜਣ ਦੇ ਨਾਮ ਉਪਰ ਮੰਗਵਾਲ ਪਿੰਡ ਦੇ ਰਹਿਣ ਵਾਲੇ ਪੀੜਤ ਕਿਸਾਨ ਕਰਮਜੀਤ ਸਿੰਘ ਤੋਂ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਭੇਜਣ ਦੇ ਮਾਮਲੇ ਵਿਚ 26 ਲੱਖ ਰੁਪਏ ਲਏ ਸਨ ,, ਉਹ 26 ਲੱਖ ਰੁਪਏ ਦੀ ਰਕਮ ਧੋਖਾਧੜੀ ਮਾਮਲੇ ਵਿੱਚ ਵਾਪਿਸ ਵਸੂਲਣ ਦੇ ਲਈ ਕਿਸਾਨ ਟਰੈਵਲ ਏਜੰਟ ਦੇ ਘਰ ਅੱਗੇ ਧਰਨਾ ਲਗਾਉਣ ਲਈ ਗਏ ਸਨ ਅਤੇ ਉਸ ਵਕਤ ਕਿਸਾਨਾਂ ਨੂੰ ਜਦੋਂ ਕੋਈ ਪਿੰਡ ਦਾ ਮੋਹਤਬਰ ਬੰਦਾ ਸਮਜੋਤਾ ਕਰਵਾਉਣ ਲਈ ਆਪਣੇ ਘਰ ਲੈ ਗਿਆ ਤਾਂ ਕਿਸਾਨਾਂ ਦੀ ਗੈਰਮੌਜੂਦਗੀ ਵਿੱਚ ਟਰੈਵਲ ਏਜੰਟ ਅਮਰਪਾਲ ਸਿੰਘ ਗੋਲਡੀ ਵੱਲੋਂ ਕਿਸਾਨਾਂ ਦੀ ਗੱਡੀ ਉਪਰ ਹਮਲਾ ਕੀਤਾ ਅਤੇ ਗੱਡੀ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ,, ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਅਮਰਪਾਲ ਸਿੰਘ ਗੋਲਡੀ ਨੇ ਕਿਸਾਨਾਂ ਦੀ ਗੱਡੀ ਉੱਪਰ ਗੋਲੀਆਂ ਚਲਾਈਆਂ ਹਨ ਅਤੇ ਉਸ ਨਾਲ ਸ਼ੀਸ਼ੇ ਭੰਨੇ ਹਨ

ਇਨਸਾਫ ਦੇ ਲਈ ਕਿਸਾਨ ਯੂਨੀਅਨ ਵੱਲੋਂ ਥਾਣਾ ਸੰਗਰੂਰ ਅੱਗੇ ਧਰਨਾ ਲਗਾਇਆ ਗਿਆ ਅਤੇ ਮੰਗ ਰੱਖੀ ਗਈ ਕਿ ਟ੍ਰੈਵਲ ਏਜੰਟ ਅਮਰਪਾਲ ਸਿੰਘ ਗੋਲਡੀ ਤੇ ਕਾਰਵਾਈ ਕੀਤੀ ਜਾਵੇ ਅਤੇ ਧੋਖਾਧੜੀ ਨਾਲ ਲਏ ਗਏ ਪੈਸੇ ਵੀ ਵਾਪਸ ਦਵਾਏ ਜਾਣ

See also  ਹਸਪਤਾਲ ਦੇ ਅੱਗੇ ਪਰਿਵਾਰ ਨੇ ਲਗਾਇਆ ਧਰਨਾ,ਡਾਕਟਰਾਂ ਵੱਲੋਂ ਜ਼ਿੰਦਾ ਲਾਸ਼ ਨੂੰ ਦੱਸਿਆ ਮ੍ਰਿਤਕ