ਸੁਪਰੀਮ ਕੋਰਟ ਨੇ SYL ’ ਮੁੱਦੇ ਤੇ ਪੰਜਾਬ-ਹਰਿਆਣਾ ਨੂੰ ਆਪਸੀ ਸਹਿਯੋਗ ਕਰਨ ਲਈ ਦਿੱਤੀ ਸਲਾਹ

ਜਲੰਧਰ : ਸੁਪਰੀਮ ਕੋਰਟ ਨੇ ਸਤਲੁਜ-ਯਮੁਨਾ ਲਿੰਕ SYL ਨਹਿਰ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਸਹਿਯੋਗ ਕਰਨ ਲਈ ਕਿਹਾ ਹੈ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਾਣੀ ਇੱਕ ਕੁਦਰਤੀ ਸੋਮਾ ਹੈ। ਭਾਵੇਂ ਇਹ ਵਿਅਕਤੀ, ਰਾਜ ਜਾਂ ਦੇਸ਼ ਨਾਲ ਸੰਬੰਧਤ ਹੋਵੇ, ਜੀਵਾਂ ਨਾਲ ਇਸ ਨੂੰ ਸਾਂਝਾ ਕਰਨਾ ਸਿੱਖਣਾ ਚਾਹੀਦਾ ਹੈ। ਅਦਾਲਤ ਦਾ ਕਹਿਣਾ ਹੈ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦਾ ਨਿਰਮਾਣ ਪਿਛਲੇ ਦੋ ਦਹਾਕਿਆਂ ਤੋਂ ਲਟਕਿਆ ਹੋਇਆ ਹੈ, ਜੇਕਰ ਪੰਜਾਬ ਤੇ ਹਰਿਆਣਾ ਆਪਸ ਵਿਚ ਪਾਣੀ ਦਾ ਲੈਣ ਦੇਣ ਕਰਦੇ ਹਨ ਤਾ ਆਪਸੀ ਭਾਈਚਾਰਕ ਸਾਂਝ ਹੋਰ ਗੂੜੀ ਹੋਵੇਗੀ

See also  ਪੰਜਾਬ ਵਿਚ ਪੈਟਰੋਲ, ਡੀਜ਼ਲ 90 ਪੈਸੇ ਮਹਿੰਗਾ ਹੋਵੇਗਾ