ਮਾਨਸਾ: ਬੀਤੇ ਦਿਨ ਲਾਰੈਂਸ ਬਿਸ਼ਨੋਈ ‘ਤੇ ਮੋਨੂੰ ਮਾਨੇਸਰ ਦਾ ਜੇਲ੍ਹ ਅੰਦਰੋ ਵੀਡੀਓ ਕਾਲ ਕਰਨ ਦਾ ਵੀਡੀਓ ਵਾਇਰਲ ਹੁੰਹਾ ਹੈ। ਜਿਸ ਤੋਂ ਬਾਅਦ ਪ੍ਰਸ਼ਾਸ਼ਨ ‘ਤੇ ਪੁਲਿਸ ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਇਹ ਪਹਿਲੀ ਅਜਿਹੀ ਘਟਨਾਂ ਨਹੀਂ ਹੈ, ਇਸ ਤੋਂ ਪਹਿਲਾ ਵੀ ਕਈ ਬਾਰ ਗੈਂਗਸਟਰਾਂ ਦੀਆਂ ਕਈ ਵੀਡੀਓ ਜੇਲ੍ਹ ਅੰਦਰੋ ਵਾਇਰਲ ਹੋਇਆ ਹਨ। ਅੱਜ ਇਸ ਘਟਨਾਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਫੇਸਬੁਕ ਤੇ ਇਕ ਪੋਸਟ ਸਾਂਝੀ ਕੀਤੀ ਹੈ।
ਪਲਵਿੰਦਰ ਝੋਟਾ ਕਿੱਥੇ ਦੱਬਦਾ !ਕਹਿੰਦਾ ਪੁਲਿਸ ਚਾਹੇ ਮੈਨੂੰ ਫੇਰ ਜੇਲ੍ਹ ਲੈ ਜਾਵੇ
ਉਨ੍ਹਾਂ ਲਿਖਿਆ ਕਿ “ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ NIA ਦੁਆਰਾ, ਦੇਸ਼ ਵਿਰੋਧੀ ਗਤੀਵਿਧੀਆਂ, ਨਸ਼ਾ ਤਸਕਰੀ, ਕ_ਤਲ, UAPA ਅਤੇ ਫ਼ਿਰੌਤੀਆਂ ਦੇ ਮਾਮਲਿਆਂ ਵਿੱਚ ਦੋਸ਼ੀ, ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਕਿਸੇ ਵੀ ਜੇਲ੍ਹ ਵਿੱਚੋ ਆਪਣਾ ਸਾਮਰਾਜ ਚਲਾਉਣ, ਦੰਗੇ ਕਰਵਾਉਣ ਜਾਂ ਇੰਟਰਵਿਊ ਦੇਣ ਲਈ ਪੂਰੇ ਪ੍ਰਬੰਧ ਹਨ। ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਸਰਕਾਰ ਕਿਸੇ ਦਾ ਵੀ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਸਕਦੀ ਹੈ, ਪੱਤਰਕਾਰਾਂ ਅਤੇ ਆਮ ਲੋਕਾਂ ਨੂੰ ਬਿਨਾਂ ਮੁਕੱਦਮੇ ਦੇ ਮਹੀਨਿਆਂ ਤੱਕ ਜੇਲ੍ਹ ਹੋ ਸਕਦੀ ਹੈ। ਪਰ ਕਿਸੇ ਕਾਰਣ ਸਰਕਾਰ ਜੇਲ੍ਹਾਂ ਵਿੱਚ ਫੋਨ ਅਤੇ ਗੈਂਗਸਟਰਾਂ ਨਾਲ ਇੰਟਰਵਿਊਆਂ ਬੰਦ ਕਰਨ ਲਈ ਸਮਰੱਥ ਨਹੀਂ। ਮੇਰੇ ਪੁੱਤਰ ਦਾ ਗੀਤ ਦੇਸ਼ ਵਿੱਚ ਕੁਝ ਘੰਟਿਆਂ ਦੇ ਅੰਦਰ ਹੀ ਬੰਦ ਕਰ ਦਿੱਤਾ ਗਿਆ ਸੀ ਪਰ ਗੈਂਗਸਟਰ ਦੇ ਇੰਟਰਵਿਊ, ਜਿਸ ਵਿੱਚ ਓਸਨੇ ਕਥਿਤ ਤੌਰ ‘ਤੇ ਹੱਤਿ_ਆ ਕਬੂਲੀ ਸੀ, ਅਤੇ ਜਿਸ ਵਿੱਚ ਉਸਨੇ ਸਲਮਾਨ ਖਾਨ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਸੀ, ਅੱਜ ਤੱਕ ਪ੍ਰਸਾਰਿਤ ਕੀਤੀ ਜਾ ਰਹੀ ਹੈ। ਬਿਸ਼ਨੋਈ ਅਤੇ ਹੋਰ ਗੈਂਗਸਟਰ ਜੇਲ੍ਹਾਂ ਵਿੱਚੋਂ ਵੀ ਹਰ ਮਹੀਨੇ ਇੱਕ ਨਵੀਂ ਵੀਡੀਓ ਨਾਲ ਇਸ ਦੇਸ਼ ਦੇ ਸਿਸਟਮ ਦਾ ਮਜ਼ਾਕ ਉਡਾ ਰਹੇ ਹਨ ਤੇ ਸਾਰੀ ਦੁਨੀਆਂ ਇਹ ਤਮਾਸ਼ਾ ਦੇਖ ਰਹੀ ਹੈ।”